ਸਕੂਲ ਵਿੱਚ ਪੁਰਾਤਨ ਵਸਤਾਂ ਦੀ ਪ੍ਰਦਰਸ਼ਨੀ ਲਾਈ
ਪੱਤਰ ਪ੍ਰੇਰਕ
ਭਵਾਨੀਗੜ੍ਹ, 19 ਅਪਰੈਲ
ਇੱਥੋਂ ਨੇੜਲੇ ਪਿੰਡ ਅਕਬਰਪੁਰ ਦੇ ਗੁਰੂ ਰਾਮ ਦਾਸ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥੀਆਂ ਵੱਲੋਂ ਵਿਸਰਦੀਆਂ ਜਾ ਰਹੀਆਂ ਪੁਰਾਤਨ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਪੁਰਾਣੀਆਂ ਚੱਕੀਆਂ, ਹਲ, ਚਰਖੇ, ਕੱਤਣੀਆਂ, ਅਟੇਰਨਾ, ਪਿੱਤਲ ਦੇ ਪੁਰਾਣੇ ਭਾਂਡੇ, ਟੋਕਣੀਆਂ, ਛੱਜ, ਖੂੰਡੇ-ਖੂੰਡੀਆਂ, ਪੀਂਘਾਂ, ਪੱਖੀਆਂ, ਉੱਖਲੀਆਂ, ਦਰੀਆਂ, ਖੇਸ, ਬਾਗ-ਬਗੀਚੇ, ਫੁਲਕਾਰੀਆਂ, ਦੁੱਧ ਮਧਾਣੀਆਂ ਸਮੇਤ ਅਜੋਕੇ ਜੀਵਨ ਵਿੱਚ ਵਿਸਰਦੀਆਂ ਜਾ ਰਹੀਆਂ ਵਸਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਸੰਸਥਾ ਦੇ ਪ੍ਰਧਾਨ ਮਾਲਵਿੰਦਰ ਸਿੰਘ ਤੇ ਪ੍ਰਿੰਸੀਪਲ ਹਰਪ੍ਰੀਤ ਕੌਰ ਦੀ ਅਗਵਾਈ ਅਤੇ ਵਾਈਸ ਪ੍ਰਧਾਨ ਅਰੁਣ ਕੁਮਾਰ ਜਿੰਦਲ ਦੀ ਦੇਖ-ਰੇਖ ਵਿੱਚ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਭੰਗੜਾ, ਗਿੱਧਾ ਅਤੇ ਲੋਕ-ਬੋਲੀਆਂ ਵੀ ਪੇਸ਼ ਕੀਤੀਆਂ ਗਈਆਂ। ਸੰਸਥਾ ਦੇ ਡਾਇਰੈਕਟਰ ਬੀਰ ਇੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਪੰਜਾਬ ਦੇ ਵਿਸਰਦੇ ਜਾ ਰਹੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਜਾਗ੍ਰਿਤ ਕੀਤਾ। ਇਸ ਮੌਕੇ ਕਿਰਨ ਬਾਲਾ, ਪੂਜਾ ਜਿੰਦਲ, ਬਿੱਕਰ ਸਿੰਘ, ਰੀਤੂ ਸੈਣੀ, ਸੰਦੀਪ ਕੌਰ, ਸੀਮਾ ਸ਼ਰਮਾ, ਗੁਰਜੀਤ ਕੌਰ, ਜਗਦੀਪ ਸਿੰਘ ਤੇ ਗੁਰਪ੍ਰਤਾਪ ਸਿੰਘ ਸਮੇਤ ਹੋਰ ਹਾਜ਼ਰ ਸਨ।