For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਮਾਹ ਮੌਕੇ ਸਾਹਿਤ ਸਭਾ ਸੰਗਰੂਰ ਵੱਲੋਂ ਸਮਾਗਮ

07:23 AM Nov 19, 2024 IST
ਪੰਜਾਬੀ ਮਾਹ ਮੌਕੇ ਸਾਹਿਤ ਸਭਾ ਸੰਗਰੂਰ ਵੱਲੋਂ ਸਮਾਗਮ
Advertisement

ਬੀਰ ਇੰਦਰ ਸਿੰਘ ਬਨਭੌਰੀ
ਸੰਗਰੂਰ, 18 ਨਵੰਬਰ
ਸਾਹਿਤ ਸਭਾ ਸੰਗਰੂਰ ਵੱਲੋਂ ਪੰਜਾਬੀ ਮਾਹ ਦੇ ਮੌਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਸੈਨਿਕ ਭਵਨ ਸੰਗਰੂਰ ਵਿੱਚ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਸਾਹਿਤ ਰਤਨ ਨੇ ਕੀਤੀ।
ਮੁੱਖ ਮਹਿਮਾਨ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਸਨ, ਜਦੋਂ ਕਿ ਪ੍ਰਧਾਨਗੀ ਮੰਡਲ ਵਿੱਚ ਡਾ. ਨਰਵਿੰਦਰ ਸਿੰਘ ਕੌਸ਼ਲ, ਡਾ. ਭਗਵੰਤ ਸਿੰਘ ਤੇ ਅਨੋਖ ਸਿੰਘ ਵਿਰਕ ਸ਼ਾਮਲ ਹੋਏ। ਇਸ ਮੌਕੇ ਏਪੀ ਸਿੰਘ ਆਸਟਰੇਲੀਆ ਨੇ ਨਿਰੰਤਰ ਦੋ ਘੰਟੇ ਰਸਭਿੰਨਾ ਸ਼ਬਦ ਗਾਇਨ ਕੀਤਾ। ਡਾ. ਸਵਰਾਜ ਸਿੰਘ ਨੇ ਕਿਹਾ ਕਿ ਸਰਮਾਏਦਾਰੀ ਦਾ ਖਾਸਾ ਵਿਵਾਦ ਉਪਰ ਅਧਾਰਿਤ ਹੈ, ਵਿਵਾਦ ਨਾਲ ਸਭ ਖਤਮ ਹੁੰਦਾ ਹੈ, ਜਦਕਿ ਗੁਰੂ ਦਾ ਸਿਧਾਂਤ ਸੰਵਾਦੀ ਹੈ। ਸੰਵਾਦ ਦੇ ਸਿਧਾਂਤ ਉੱਪਰ ਦੁਨੀਆਂ ਕਾਇਮ ਰਹੇਗੀ। ਡਾ. ਤੇਜਵੰਤ ਮਾਨ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਅਨੁਸਾਰ ਹੀ ਅੱਜ ਦੁਨੀਆਂ ਆਪਣੇ ਸੰਕਟਾਂ ਚੋਂ ਨਿੱਕਲ ਸਕਦੀ ਹੈ। ਇਸ ਮੌਕੇ ਅਮਰ ਗਰਗ ਕਲਮਦਾਨ, ਕਮਲਜੀਤ ਸਿੰਘ, ਹਰਵਿੰਦਰ ਕੌਰ, ਸੰਦੀਪ ਸਿੰਘ, ਜਗਦੀਪ ਸਿੰਘ, ਬਲਜਿੰਦਰ ਈਲਵਾਲ, ਜੀਤ ਹਰਜੀਤ, ਮੀਤ ਸਕਰੌਦੀ, ਗੁਰਜੰਟ ਸਿੰਘ ਰਾਹੀ, ਗੁਰਨਾਮ ਸਿੰਘ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement