ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਮਰੇਡ ਅਜੀਬ ਦਿਵੇਦੀ ਦੀ ਯਾਦ ਵਿਚ ਸਮਾਗਮ

06:33 AM Jul 18, 2023 IST
ਸਮਾਗਮ ਦੌਰਾਨ ਹਾਜ਼ਰ ਸ਼ਖਸੀਅਤਾਂ। -ਫੋਟੋ: ਗੁਰਾਇਆ

ਪੱਤਰ ਪ੍ਰੇਰਕ
ਟਾਂਡਾ, 17 ਜੁਲਾਈ
ਮੁਲਾਜ਼ਮ ਆਗੂ ਮਰਹੂਮ ਕਾਮਰੇਡ ਅਜੀਬ ਦਿਵੇਦੀ ਦੀ ਯਾਦ ਵਿੱਚ ਵਿਚਾਰ ਚਰਚਾ ਕਰਨ ਲਈ ਲੋਕ ਇਨਕਲਾਬ ਮੰਚ ਟਾਂਡਾ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਇੱਥੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਲੋਕ ਇਨਕਲਾਬ ਮੰਚ ਦੇ ਸਰਪ੍ਰਸਤ ਹਰਦੀਪ ਖੁੱਡਾ ਨੇ ਅਜੀਬ ਦਿਵੇਦੀ ਦੇ ਜੀਵਨ ਬਾਰੇ ਦੱਸਿਆ। ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਤੇ ਡੈਮੋਕਰੈਟਿਕ ਐਂਪਲਾਈਜ਼ ਫਰੰਟ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਛੱਜਲਵਿੰਡੀ ਨੇ ਦਿਵੇਦੀ ਦੇ ਵਿਚਾਰਾਂ ’ਤੇ ਪਹਿਰਾ ਦੇਣ ਲਈ ਕਿਹਾ। ਗੌਰਮਿੰਟ ਟੀਚਰ ਯੂਨੀਅਨ ਤੋਂ ਕਰਨੈਲ ਫਿਲੌਰ, ਡੀਟੀਐਫ ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰ ਸੁਖਦੀਪ ਓਡਰਾ, ਰਿਟਾ. ਡੀਪੀਆਈ ਗੁਰਪਾਲ ਜੌੜਾ, ਪ੍ਰਿੰਸੀਪਲ ਇੰਦਰਜੀਤ ਸਿੰਘ, ਮਨਜੀਤ ਸਿੰਘ ਖੁਣਖਣ, ਨਰਿੰਦਰ ਮੰਗਲ, ਕਾਮੇਰਡ ਰਜਿੰਦਰ ਸਿੰਘ, ਗੁਰਜਿੰਦਰ ਸਿੰਘ ਮੰਝਪੁਰ, ਪ੍ਰੋਫੈਸਰ ਨਵਦੀਪ ਸਿੰਘ, ਅਜੀਤ ਸਿੰਘ ਰੂਪਤਾਰਾ, ਡਾ. ਹਰਜੀਤ ਸਿੰਘ ਐੱਸਐੱਮਓ, ਵਿਜੈ ਕੁਮਾਰ ਪਚਰੰਗਾ, ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ, ਮੁਕੇਸ਼ ਗੁਜਰਾਤੀ, ਲੋਕੇਸ਼ ਵਿਸ਼ਿਸ਼ਟ, ਜਥੇਦਾਰ ਦਵਿੰਦਰ ਸਿੰਘ ਮੂਨਕ, ਪ੍ਰਦੀਪ ਸਿੰਘ ਮੂਨਕਾਂ, ਸੁਖਦੇਵ ਰਾਜ ਮਿਆਣੀ, ਕਿਸਾਨ ਆਗੂ ਸਤਪਾਲ ਸਿੰਘ ਮਿਰਜ਼ਾਪੁਰ, ਰਣਜੀਤ ਸਿੰਘ ਬਾਜਵਾ, ਰਮਨ ਕੁਮਾਰ ਜਾਜਾ, ਡਾ. ਬਲਵੀਰ ਸਿੰਘ , ਕਹਾਣੀਕਾਰ ਅਜਮੇਰ ਸਿੱਧੂ, ਤਰਕਸ਼ੀਲ ਸੁਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ, ਭੈਣ ਮੀਨਾ ਦਿਵੇਦੀ ਤੇ ਅਧਿਆਪਕ ਆਗੂ ਰਮੇਸ਼ ਹੁਸ਼ਿਆਰਪੁਰੀ ਹਾਜ਼ਰ ਸਨ।

Advertisement

Advertisement
Tags :
ਅਜੀਬਸਮਾਗਮਕਾਮਰੇਡਦਿਵੇਦੀ