ਪੈਂਥਰ ਡਿਵੀਜ਼ਨ ਦੀ ਡਾਇਮੰਡ ਜੁਬਲੀ ਨੂੰ ਸਮਰਪਿਤ ਸਮਾਗਮ
06:53 AM Oct 02, 2024 IST
Advertisement
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 1 ਅਕਤੂਬਰ
ਭਾਰਤੀ ਫੌਜ ਦੀ ਪੈਂਥਰ ਡਿਵੀਜ਼ਨ ਦੀ ਸਥਾਪਨਾ ਦੇ ਛੇ ਦਹਾਕਿਆਂ ਨੂੰ ਸਮਰਪਿਤ ਅਜ ਡਾਇਮੰਡ ਜੁਬਲੀ ਸਮਾਗਮ ਦੀ ਸ਼ੁਰੂਆਤ ਵਜੋਂ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ। ਇਸ ਤਹਿਤ ਜਲੰਧਰ ਤੇ ਅੰਮ੍ਰਿਤਸਰ ’ਚ ਖੂਨਦਾਨ ਮੁਹਿੰਮ ਚਲਾਈ ਗਈ।
ਇਸੇ ਤਹਿਤ ਬੀਤੀ ਸ਼ਾਮ ਫੌਜੀਆਂ ਲਈ ਰਵਾਇਤੀ ‘ਬੜਾ ਖਾਨਾ’ ਅਤੇ ਸੰਗੀਤਕ ਸ਼ਾਮ ਕੀਤੀ ਗਈ। ਅੱਜ ਅੰਮ੍ਰਿਤਸਰ ਤੋਂ ਰੋਹਤਾਂਗ ਪਾਸ ਵਾਸਤੇ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਫੌਜ ਦੇ ਬੁਲਾਰੇ ਨੇ ਦੱਸਿਆ ਕਿ ਪੈਂਥਰ ਡਿਵੀਜ਼ਨ ਦੇ ਜਨਰਲ ਆਫਿਸਰ ਕਮਾਂਡਿੰਗ ਮੇਜਰ ਜਨਰਲ ਮੁਕੇਸ਼ ਸ਼ਰਮਾ ਨੇ ਸੇਵਾ ਕਰ ਰਹੇ ਅਧਿਕਾਰੀਆਂ ਅਤੇ ਸਾਬਕਾ ਸੈਨਿਕਾਂ ਨਾਲ ਅੰਮ੍ਰਿਤਸਰ ਛਾਉਣੀ ਵਿੱਚ ‘ਵਾਰ ਮੈਮੋਰੀਅਲ’ ਦਾ ਨੀਂਹ ਪੱਥਰ ਰੱਖਿਆ ਅਤੇ ਬਹਾਦਰਾਂ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦਿਵਸ ਦੀ ਯਾਦ ਵਿੱਚ ਅੰਮ੍ਰਿਤਸਰ ਤੋਂ ਰੋਹਤਾਂਗ ਪਾਸ ਵਾਸਤੇ ਇੱਕ ਮੋਟਰਸਾਈਕਲ ਰੈਲੀ ਨੂੰ ਜੀਓਸੀ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
Advertisement
Advertisement
Advertisement