ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਰਹੂਮ ਗੀਤਕਾਰ ਦੇਵ ਥਰੀਕੇ ਦੇ 86ਵੇਂ ਜਨਮ ਦਿਨ ਨੂੰ ਸਮਰਪਿਤ ਸਮਾਗਮ

10:52 AM Sep 22, 2024 IST
ਮਰਹੂਮ ਗੀਤਕਾਰ ਦੇਵ ਥਰੀਕੇ ਦੀ ਫੋਟੋ ਅੱਗੇ ਫੁੱਲ ਮਲਾਵਾਂ ਅਰਪਣ ਕਰਦੇ ਹੋਏ ਪਤਵੰਤੇ।

ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਸਤੰਬਰ
ਸਿਰਜਣਧਾਰਾ, ਸ਼੍ਰੋਮਣੀ ਲਿਖਾਰੀ ਬੋਰਡ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਸਥਾਨਕ ਪੰਜਾਬੀ ਭਵਨ ਵਿੱਚ ਮਰਹੂਮ ਗੀਤਕਾਰ ਦੇਵ ਥਰੀਕੇ ਵਾਲੇ ਦੇ 86ਵੇਂ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪਹੁੰਚੇ ਸ਼੍ਰੋਮਣੀ ਲਿਖਾਰੀ ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਕਿਹਾ ਕਿ ਮਰਹੂਮ ਦੇਵ ਥਰੀਕੇ ਵਾਲਾ ਕਲਮ ਦਾ ਅਜਿਹਾ ਮਹਾਨ ਜਾਦੂਗਰ ਸੀ, ਜਿਸ ਨੇ ਜੋ ਵੀ ਗੀਤ ਲਿਖਿਆ ਉਹ ਪੰਜਾਬੀ ਸਭਿਆਚਾਰ ਦਾ ਸਦੀਵੀ ਹਿੱਸਾ ਬਣ ਗਿਆ। ਉਸ ਦੇ ਗੀਤਾਂ ਦੀ ਪਟਾਰੀ ਵਿੱਚੋਂ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਤੇ ਜੱਟ ਜੀਊਣਾ ਮੌੜ ਫੇਮ ਸੁਰਿੰਦਰ ਛਿੰਦਾ ਵਰਗੇ ਦਿੱਗਜ ਕਲਾਕਾਰ ਨਿਕਲੇ ਹਨ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਅਮਰਜੀਤ ਸਿੰਘ ਟਿੱਕਾ ਨੇ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਦੇਵ ਥਰੀਕੇ ਵਾਲਾ ਉਰਫ ਹਰਦੇਵ ਦਿਲਗੀਰ ਦੀ ਤਸਵੀਰ ’ਤੇ ਫੁੱਲ ਮਲਾਵਾਂ ਅਰਪਣ ਕਰ ਕੇ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉੱਘੀ ਗ਼ਜ਼ਲਗੋ ਡਾ. ਗੁਰਚਰਨ ਕੌਰ ਕੋਚਰ ਨੇ ਕਿਹਾ ਕਿ ਦੇਵ ਸਾਹਿਬ ਦੀ ਪੰਜਾਬੀ ਮਾਂ ਬੋਲੀ ਪ੍ਰਤੀ ਸੇਵਾ ਨੂੰ ਭੁਲਾਇਆ ਨਹੀਂ ਜਾ ਸਕਦਾ। ਪ੍ਰਧਾਨਗੀ ਮੰਡਲ ਵਿੱਚ ਪ੍ਰੋ. ਰਵਿੰਦਰ ਭੱਠਲ, ਡਾ. ਗੁਲਜ਼ਾਰ ਪੰਧੇਰ, ਡਾ. ਗੁਰਇਕਬਾਲ ਸਿੰਘ ਅਤੇ ਅਮਰੀਕ ਸਿੰਘ ਤਲਵੰਡੀ ਸ਼ਾਮਲ ਸਨ। ਉੱਘੇ ਪੰਥਕ ਕਵੀ ਡਾ. ਹਰੀ ਸਿੰਘ ਜਾਚਕ ਨੇ ਦੇਵ ਥਰੀਕੇ ਦੀ ਜੀਵਨੀ ’ਤੇ ਢੁੱਕਦੀ ਕਵਿਤਾ ਸੁਣਾ ਕੇ ਰੰਗ ਬੰਨ੍ਹਿਆ, ਗੀਤਕਾਰ ਜਸਬੀਰ ਸਿੰਘ ਝੱਜ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਦੇਵ ਸਾਹਬ ਦੇ ਲਿਖੇ ਗੀਤਾਂ ’ਚੋਂ ਇਕ ਗੀਤ ਸੁਣਾ ਕੇ ਵਧੀਆ ਮਾਹੌਲ ਸਿਰਜਿਆ। ਇਸ ਮਗਰੋਂ ਹੋਏ ਕਵੀ ਅਤੇ ਗੀਤ ਦਰਬਾਰ ਵਿੱਚ ਉੱਘੇ ਕਵੀ ਤਰਲੋਚਨ ਲੋਚੀ, ਜਗਪਾਲ ਜੱਗਾ, ਸੰਪੂਰਨ ਸਨਮ, ਪਰਮਿੰਦਰ ਅਲਬੇਲਾ, ਸੰਧੇ ਸੁਖਬੀਰ, ਸੁਖਬੀਰ ਭੁੱਲਰ ਮਜੀਠੀਆ, ਦਲਬੀਰ ਕਲੇਰ, ਬਲਜੀਤ ਸਿੰਘ ਬਾਗੀ ਟੂਸੇ , ਪੰਮੀ ਹਬੀਬ, ਸੁਰਿੰਦਰ ਕੌਰ ਬਾੜਾ ਸਰਹੰਦ, ਸਿਮਰਨ ਧੁੱਗਾ, ਇੰਦਰਜੀਤ ਕੌਰ ਲੋਟੇ, ਗੁਰਮੀਤ ਕੌਰ ਬਾਜ਼ੀਦਪੁਰ, ਪ੍ਰਿੰਸੀਪਲ ਮਹਿੰਦਰ ਕੌਰ ਗਰੇਵਾਲ, ਕਹਾਣੀਕਾਰ ਸੁਰਿੰਦਰ ਦੀਪ ਅਤੇ ਸਵਰਗੀ ਸਰਬਜੀਤ ਸਿੰਘ ਵਿਰਦੀ ਦਾ ਪਰਿਵਾਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।

Advertisement

Advertisement