ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੋਟਾ ’ਚ ਕੋਚਿੰਗ ਲੈ ਰਹੇ ਇੰਜਨੀਅਰਿੰਗ ਵਿਦਿਆਰਥੀ ਦੀ ਸ਼ੱਕੀ ਹਾਲਤ ’ਚ ਮੌਤ

04:29 PM Aug 20, 2024 IST

ਕੋਟਾ (ਰਾਜਸਥਾਨ), 20 ਅਗਸਤ
ਇਥੇ ਕੋਚਿੰਗ ਲੈ ਰਹੇ 18 ਸਾਲਾ ਵਿਦਿਆਰਥੀ ਦੀ ਲਾਸ਼ ਮਿਲੀ ਹੈ। ਪੁਲੀਸ ਨੇ ਦੱਸਿਆ ਕਿ ਹੋਸਟਲ ਦੇ ਕਮਰੇ ਦੇ ਬਾਥਰੂਮ ਵਿੱਚ ਸ਼ੱਕੀ ਹਾਲਤ ਵਿੱਚ ਲਾਸ਼ ਮਿਲੀ ਹੈ। ਮਾਪਿਆਂ ਨੇ ਪੁਲੀਸ ਕੇਸ ਦਰਜ ਨਹੀਂ ਕਰਵਾਇਆ ਤੇ ਪੋਸਟਮਾਰਟਮ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਲਾਸ਼ ਨੂੰ ਅੰਤਮ ਸੰਸਕਾਰ ਲਈ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਰਹਿਣ ਵਾਲੇ ਕੁਸ਼ਾਗਰ ਰਸਤੋਗੀ ਵਜੋਂ ਹੋਈ ਹੈ, ਜੋ ਜਵਾਹਰ ਨਗਰ ਖੇਤਰ ਦੇ ਹੋਸਟਲ ਵਿੱਚ ਆਪਣੀ ਮਾਂ ਨਾਲ ਰਹਿ ਰਿਹਾ ਸੀ। ਇਸ ਸਾਲ ਅਪਰੈਲ ਵਿੱਚ ਰਸਤੋਗੀ ਕੋਟਾ ਦੇ ਕੋਚਿੰਗ ਇੰਸਟੀਚਿਊਟ ਵਿੱਚ ਇੰਜਨੀਅਰਿੰਗ ਕੋਰਸ ਵਿੱਚ ਦਾਖ਼ਲਾ ਲੈਣ ਲਈ ਦਾਖਲ ਹੋਇਆ ਸੀ ਅਤੇ ਹੋਸਟਲ ਵਿੱਚ ਰਹਿਣ ਲੱਗ ਪਿਆ ਸੀ। ਇਲਾਕੇ ਦੇ ਡੀਐੱਸਪੀ ਨੇ ਮ੍ਰਿਤਕ ਦੀ ਮਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸੋਮਵਾਰ ਸਵੇਰੇ ਨੌਜਵਾਨ ਜਾਗਣ ਤੋਂ ਬਾਅਦ ਬਾਥਰੂਮ ਗਿਆ। ਜਦੋਂ 15-20 ਮਿੰਟਾਂ ਬਾਅਦ ਵੀ ਲੜਕਾ ਬਾਹਰ ਨਹੀਂ ਆਇਆ ਤਾਂ ਔਰਤ ਨੇ ਬਾਥਰੂਮ ਦਾ ਦਰਵਾਜ਼ਾ ਖੜਕਾਇਆ ਅਤੇ ਦੇਖਿਆ ਕਿ ਉਸ ਦਾ ਬੇਟਾ ਅੰਦਰ ਫਰਸ਼ 'ਤੇ ਬੇਹੋਸ਼ ਪਿਆ ਸੀ। ਜਵਾਹਰ ਨਗਰ ਥਾਣੇ ਦੇ ਸਰਕਲ ਇੰਸਪੈਕਟਰ ਹਰੀਨਾਰਾਇਣ ਸ਼ਰਮਾ ਨੇ ਦੱਸਿਆ ਕਿ ਰਸਤੋਗੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਸੀਪੀਆਰ ਦਿੱਤਾ ਪਰ ਉਦੋਂ ਤੱਕ ਉਸ ਦੀ ਜਾਨ ਜਾ ਚੁੱਕੀ ਸੀ।

Advertisement

Advertisement
Advertisement