ਬਿਨਾਂ ਮੀਟਰ ਤੋਂ ਆਇਆ ਡੇਢ ਲੱਖ ਦਾ ਬਿਜਲੀ ਦਾ ਬਿੱਲ
08:21 PM Jun 23, 2023 IST
ਪੱਤਰ ਪ੍ਰੇਰਕ
Advertisement
ਸ਼ਹਿਣਾ, 9 ਜੂਨ
ਸਥਾਨਕ ਕਸਬੇ ਦੇ ਅਨਸੂਚਿਤ ਭਾਈਚਾਰੇ ਨਾਲ ਸਬੰਧਿਤ ਪਰਿਵਾਰ ਨੂੰ ਬਿਨਾਂ ਬਿਜਲੀ ਮੀਟਰ ਹੀ 1,41,960 ਰੁਪਏ ਦਾ ਬਿਜਲੀ ਬਿੱਲ ਆਇਆ ਹੈ। ਭਾਜਪਾ ਸਰਕਲ ਸ਼ਹਿਣਾ ਦੇ ਐਸਸੀ ਵਿੰਗ ਦੇ ਪ੍ਰਧਾਨ ਲਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਮਹਿੰਦਰ ਕੌਰ ਦੇ ਨਾਂ ‘ਤੇ ਲੱਗਿਆ ਬਿਜਲੀ ਮੀਟਰ ਜਨਵਰੀ 2023 ਨੂੰ ਬਕਸੇ ਵਿੱਚ ਹੀ ਸੜ ਗਿਆ ਸੀ। ਪਰਿਵਾਰ ਨੇ 23 ਜਨਵਰੀ ਨੂੰ ਪਿਛਲਾ ਬਕਾਇਆ ਅਤੇ ਨਵੇਂ ਮੀਟਰ ਦੀ ਸਕਿਉਰਟੀ ਭਰ ਦਿੱਤੀ। ਵਿਭਾਗ ਅਜੇ ਤਕ ਕੋਈ ਮੀਟਰ ਤਾਂ ਨਹੀਂ ਲਾਇਆ ਪਰ ਹੁਣ ਪਰਿਵਾਰ ਨੂੰ 1,41,960 ਰੁਪਏ ਦਾ ਬਿਜਲੀ ਬਿੱਲ ਭੇਜ ਦਿੱਤਾ ਹੈ। ਪਰਿਵਾਰ ਬਿਜਲੀ ਬੋਰਡ ਦੇ ਐਸਡੀਓ ਨੂੰ ਮਿਲਿਆ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ। ਬਿਜਲੀ ਬੋਰਡ ਦਫ਼ਤਰ ਸ਼ਹਿਣਾ ਦੇ ਐਸਡੀਓ ਨੇ ਦੱਸਿਆ ਕਿ ਉਪਭੋਗਤਾ ਨੂੰ ਦਫ਼ਤਰ ਭੇਜ ਦਿੱਤਾ ਜਾਵੇ, ਉਹ ਬਿੱਲ ਦੇਖ ਕੇ ਹੀ ਕੁਝ ਦੱਸ ਸਕਦੇ ਹਨ।
Advertisement
Advertisement