For the best experience, open
https://m.punjabitribuneonline.com
on your mobile browser.
Advertisement

ਗਰਿੱਡ ਸਟੇਸ਼ਨ ’ਤੇ ਬਿਜਲੀ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ

06:50 AM Sep 12, 2024 IST
ਗਰਿੱਡ ਸਟੇਸ਼ਨ ’ਤੇ ਬਿਜਲੀ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ
Advertisement

ਪੱਤਰ ਪ੍ਰੇਰਕ
ਭੁਲੱਥ, 11 ਸਤੰਬਰ
ਇੱਥੋਂ ਨੇੜਲੇ ਪਿੰਡ ਭਟਨੂੰਰਾ ਕਲਾਂ (ਚੌਕ ਬਜਾਜ) ਸਥਿਤ ਬਿਜਲੀ ਵਿਭਾਗ ਦੇ ਗਰਿੱਡ ਸਟੇਸ਼ਨ ’ਤੇ ਇਕ ਲਾਈਨਮੈਨ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਲਾਈਨਮੈਨ ਨਾਮਦੇਵ ਵਾਸੀ ਪਿੰਡ ਬਿਆਸੀ ਭੋਗਪੁਰ ਬਿਜਲੀ ਵਿਭਾਗ ਵਿੱਚ ਤਾਇਨਾਤ ਸੀ। ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਹੜਤਾਲ ਕਾਰਨ ਉਸ ਦੀ ਡਿਊਟੀ ਵਿਭਾਗ ਨੇ ਚੌਕ ਬਜਾਜ ਸਥਿਤ ਗਰਿੱਡ ਵਿੱਚ ਲਗਾਈ ਸੀ। ਬੀਤੀ ਰਾਤ ਉਸ ਨੇ ਗਰਿੱਡ ਦੇ ਵਿਹੜੇ ਵਿੱਚ ਲੱਗੇ ਅਮਰੂਦ ਦੇ ਦਰੱਖਤ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਭੁਲੱਥ ਬਿਜਲੀ ਬੋਰਡ ਦੇ ਐੱਸਡੀਓ ਕੁਲਤਾਰ ਸਿੰਘ ਨੇ ਦੱਸਿਆ ਕਿ ਮੁਲਾਜ਼ਮ ਦੀ ਖੁਦਕੁਸ਼ੀ ਬਾਰੇ ਭੋਗਪੁਰ ਦਫ਼ਤਰ ਵਾਲੇ ਹੀ ਕੁੱਝ ਦੱਸ ਸਕਦੇ ਹਨ। ਭੁਲੱਥ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Advertisement

Advertisement
Advertisement
Author Image

Advertisement