ਬਜ਼ੁਰਗ ਔਰਤ ਤੋਂ ਲੱਖ ਰੁਪਏ ਲੁੱਟੇ
06:55 AM Jul 09, 2024 IST
ਪੱਤਰ ਪ੍ਰੇਰਕ
ਜ਼ੀਰਾ, 8 ਜੁਲਾਈ
ਜ਼ੀਰਾ ਵਿੱਚ ਬੁਲੇਟ ਮੋਟਰਸਾਈਕਲ ਸਵਾਰ ਦੋ ਨੌਜਵਾਨ ਇੱਕ ਬਿਰਧ ਔਰਤ ਕੋਲੋਂ ਇੱਕ ਲੱਖ ਰੁਪਏ ਲੁੱਟ ਕੇ ਲੈ ਗਏ। ਪੀੜਤਾ ਜਸਪ੍ਰੀਤ ਕੌਰ ਪਤਨੀ ਹਰਨੇਕ ਸਿੰਘ ਵਾਸੀ ਪਿੰਡ ਮੱਲੋਕੇ ਨੇ ਦੱਸਿਆ ਕਿ ਉਹ ਪੰਜਾਬ ਨੈਸ਼ਨਲ ਬੈਂਕ ਜ਼ੀਰਾ ਵਿੱਚੋਂ ਅੱਜ ਆਪਣੀ ਭੈਣ ਨਾਲ ਪੈਸੇ ਕਢਵਾਉਣ ਲਈ ਜ਼ੀਰਾ ਵਿੱਚ ਆਈ ਸੀ, ਜਦੋਂ ਉਹ ਬੈਂਕ ਵਿੱਚੋਂ 1 ਲੱਖ ਰੁਪਏ ਕਢਵਾ ਕੇ ਇੱਕ ਆਟੋ ’ਚ ਪਿੰਡ ਨੂੰ ਵਾਪਸ ਜਾ ਰਹੀ ਸੀ ਤਾਂ ਟੈਲੀਫੋਨ ਐਕਸਚੇਂਜ ਜ਼ੀਰਾ ਨੇੜੇ ਬੁਲੇਟ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਝਪਟਾ ਮਾਰ ਕੇ ਉਸ ਦਾ ਪਰਸ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਆਟੋ ਚਾਲਕ ਵੱਲੋਂ ਨੌਜਵਾਨਾਂ ਦਾ ਪਿੱਛਾ ਕੀਤਾ ਗਿਆ, ਪਰ ਨੌਜਵਾਨ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਪੀੜਤਾ ਨੇ ਵਾਰਦਾਤ ਦੀ ਜਾਣਕਾਰੀ ਥਾਣਾ ਸਿਟੀ ਜ਼ੀਰਾ ਪੁਲੀਸ ਨੂੰ ਦੇ ਦਿੱਤੀ ਹੈ।
Advertisement
Advertisement