For the best experience, open
https://m.punjabitribuneonline.com
on your mobile browser.
Advertisement

ਝਗੜੇ ’ਚ ਜ਼ਖ਼ਮੀ ਬਜ਼ੁਰਗ ਦੀ ਇਲਾਜ ਦੌਰਾਨ ਮੌਤ

07:56 AM Nov 17, 2023 IST
ਝਗੜੇ ’ਚ ਜ਼ਖ਼ਮੀ ਬਜ਼ੁਰਗ ਦੀ ਇਲਾਜ ਦੌਰਾਨ ਮੌਤ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਨਵੰਬਰ
ਪੱਛਮੀ ਦਿੱਲੀ ’ਚ ਝਗੜੇ ਵਿੱਚ ਜ਼ਖ਼ਮੀ ਹੋਏ ਬਜ਼ੁਰਗ ਦੀ ਅੱਜ ਹਸਪਤਾਲ ’ਚ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਵਿੱਚ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਵਿੱਚ ਅਮਰ ਸਿੰਘ (73) ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰ ਕੇ ਤਿੰਨ ਵਿਅਕਤੀ ਰਾਜਕੁਮਾਰ ਮਦਾਨ ਅਤੇ ਉਸ ਦੇ ਪੁੱਤਰਾਂ ਆਯੂਸ਼ ਅਤੇ ਸ਼ਿਵਮ ਨੂੰ ਗ੍ਰਿਫਤਾਰ ਕਰ ਲਿਆ ਹੈ। ਅਮਰ ਸਿੰਘ ਮਹਾਰਾਜ ਅਗਰਸੇਨ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਜਾਣਕਾਰੀ ਅਨੁਸਾਰ ਅਮਰ ਸਿੰਘ ਦਾ 4 ਨਵੰਬਰ ਨੂੰ ਰਾਜੌਰੀ ਗਾਰਡਨ ਦੇ ਸੁਭਾਸ਼ ਨਗਰ ਸਥਿਤ ਘਰ ਦੇ ਬਾਹਰ ਆਪਣੇ ਗੁਆਂਢੀ ਨਾਲ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ’ਚ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ।

Advertisement

Advertisement
Author Image

sukhwinder singh

View all posts

Advertisement
Advertisement
×