ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲਾਟਰੀ ਦੀ ਦੁਕਾਨ ’ਤੇ ਮਾਰੇ ਛਾਪੇ ਦੌਰਾਨ ਬਜ਼ੁਰਗ ਦੀ ਮੌਤ

08:27 AM Mar 28, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਮਾਰਚ
ਹੈਬੋਵਾਲ ਦੇ ਜੋਸ਼ੀ ਨਗਰ ਇਲਾਕੇ ’ਚ ਦੇਰ ਸ਼ਾਮ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਪੁਲੀਸ ਨੇ ਇੱਕ ਲਾਟਰੀ ਦੀ ਦੁਕਾਨ ’ਤੇ ਨਾਜਾਇਜ਼ ਲਾਟਰੀ ਦੀ ਸੂਚਨਾ ਮਿਲਣ ਤੋਂ ਬਾਅਦ ਛਾਪਾ ਮਾਰਿਆ। ਪੁਲੀਸ ਦੇ ਛਾਪੇ ਦੌਰਾਨ ਉਥੇ ਮੌਜੂਦ ਬਜ਼ੁਰਗ ਪ੍ਰਦੀਪ ਕੁਮਾਰ (65) ਦੀ ਮੌਤ ਹੋ ਗਈ। ਬਜ਼ੁਰਗ ਪ੍ਰਦੀਪ ਕੁਮਾਰ ਦੇ ਉਥੇ ਡਿੱਗ ਦੇ ਹੀ ਹੰਗਾਮਾ ਹੋ ਗਿਆ। ਜਦੋਂ ਪ੍ਰਦੀਪ ਦੇ ਪਰਿਵਾਰ ਨੂੰ ਸੂਚਨਾ ਮਿਲੀ ਤਾਂ ਉਹ ਉਥੇ ਪੁੱਜੇ।
ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਪੁਲੀਸ ਪਾਰਟੀ ’ਚ ਸ਼ਾਮਲ ਮੁਲਾਜ਼ਮਾਂ ਨੇ ਧੱਕਾ ਮੁੱਕੀ ਕੀਤੀ ਹੈ, ਜਿਸ ਨਾਲ ਉਸ ਦੀ ਮੌਤ ਹੋਈ ਹੈ। ਜਾਣਕਾਰੀ ਅਨੁਸਾਰ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੇ ਵਾਰਸਾਂ ਨੇ ਦੋਸ਼ ਲਾਇਆ ਕਿ ਉਹ ਬਾਜ਼ਾਰ ਕਿਸੇ ਕੰਮ ਤੋਂ ਗਏ ਸਨ, ਪਰ ਸਾਹ ਦਾ ਮਰੀਜ਼ ਹੋਣ ਕਾਰਨ ਉਹ ਲਾਟਰੀ ਦੀ ਦੁਕਾਨ ਬਾਹਰ ਬੈਠ ਗਏ। ਪੰਪ ਲੈਣ ਤੋਂ ਬਾਅਦ ਉਨ੍ਹਾਂ ਨੇ ਘਰ ਆ ਜਾਣਾ ਸੀ। ਉਨ੍ਹਾਂ ਦਾ ਦੁਕਾਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਦੌਰਾਨ ਪੁਲੀਸ ਨੇ ਛਾਪਾ ਮਾਰਿਆ ਤੇ ਪ੍ਰਦੀਪ ਤੋਂ ਪੁੱਛ-ਗਿੱਛ ਕਰਨ ਲੱਗੇ। ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਦੇ ਨਾਲ ਧੱਕਾ ਮੁੱਕੀ ਕੀਤੀ ਹੈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਦੌਰਾਨ ਉਨ੍ਹਾਂ ਕਸੂਰਵਾਰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਮੰਗੀ ਹੈ। ਹੈਬੋਵਾਲ ਦੇ ਐੱਸਐੱਸਓ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਪੁਲੀਸ ਫਿਲਹਾਲ 174 ਦੀ ਕਾਰਵਾਈ ਕਰ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕਰ ਦਿੱਤੀ ਜਾਵੇਗੀ।

Advertisement

Advertisement
Advertisement