For the best experience, open
https://m.punjabitribuneonline.com
on your mobile browser.
Advertisement

ਸਾਲ 2023 ਦੌਰਾਨ ਰੋਜ਼ਾਨਾ ਔਸਤਨ 140 ਔਰਤਾਂ ਦੀ ਹੋਈ ਹੱਤਿਆ

06:31 AM Nov 28, 2024 IST
ਸਾਲ 2023 ਦੌਰਾਨ ਰੋਜ਼ਾਨਾ ਔਸਤਨ 140 ਔਰਤਾਂ ਦੀ ਹੋਈ ਹੱਤਿਆ
Advertisement

* ਯੂਐੱਨ ਏਜੰਸੀਆਂ ਦੀ ਰਿਪੋਰਟ ’ਚ ਖੁਲਾਸਾ
* ਨਜ਼ਦੀਕੀ ਸਾਥੀ ਜਾਂ ਪਰਿਵਾਰਕ ਮੈਂਬਰ ਨੇ ਹੀ ਲਈ ਜਾਨ

Advertisement

ਸੰਯੁਕਤ ਰਾਸ਼ਟਰ, 27 ਨਵੰਬਰ
ਸੰਯੁਕਤ ਰਾਸ਼ਟਰ ਦੀਆਂ ਦੋ ਏਜੰਸੀਆਂ ਨੇ ਖੁਲਾਸਾ ਕੀਤਾ ਕਿ ਪਿਛਲੇ ਸਾਲ ਹਰ ਰੋਜ਼ ਔਸਤਨ 140 ਔਰਤਾਂ ਤੇ ਲੜਕੀਆਂ ਦੀ ਹੱਤਿਆ ਉਨ੍ਹਾਂ ਦੇ ਘਰਾਂ ਵਿੱਚ ਹੀ ਨਜ਼ਦੀਕੀ ਸਾਥੀ ਜਾਂ ਪਰਿਵਾਰ ਦੇ ਮੈਂਬਰ ਵੱਲੋਂ ਕੀਤੀ ਗਈ। ਏਜੰਸੀਆਂ ਨੇ ਆਪਣੀ ਰਿਪੋਰਟ ’ਚ ਘਰਾਂ ਨੂੰ ਔਰਤਾਂ ਲਈ ਸਭ ਤੋਂ ਖਤਰਨਾਕ ਥਾਂ ਕਰਾਰ ਦਿੱਤਾ ਹੈ। ਸੰਯੁਕਤ ਰਾਸ਼ਟਰ ਮਹਿਲਾ (ਯੂਐੱਨ ਵੂਮੈੱਨ) ਅਤੇ ਸੰਯੁਕਤ ਰਾਸ਼ਟਰ ਡਰੱਗਜ਼ ਤੇ ਅਪਰਾਧ ਦਫ਼ਤਰ (ਯੂਐੱਨ ਆਫਿਸ ਆਫ ਡਰੱਗਜ਼ ਐਂਡ ਕ੍ਰਾਈਮ) ਨੇ ਕਿਹਾ ਕਿ ਆਲਮੀ ਪੱਧਰ ’ਤੇ 2023 ਦੌਰਾਨ ਲਗਪਗ 51,100 ਔਰਤਾਂ ਅਤੇ ਲੜਕੀਆਂ ਦੀ ਮੌਤ ਲਈ ਉਨ੍ਹਾਂ ਦੇ ਨੇੜਲੇ ਸਾਥੀ ਜਾਂ ਪਰਿਵਾਰ ਦਾ ਮੈਂਬਰ ਜ਼ਿੰਮੇਵਾਰ ਰਿਹਾ, ਜਦਕਿ 2022 ਵਿੱਚ ਇਹ ਅੰਕੜਾ ਅੰਦਾਜ਼ਨ 48,800 ਸੀ। ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਕੌਮਾਂਤਰੀ ਦਿਵਸ ਮੌਕੇ ਜਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਵਾਧਾ ਹੱਤਿਆਵਾਂ ਦੇ ਵੱਧ ਹੋਣ ਦਾ ਨਹੀਂ ਹੈ, ਸਗੋਂ ਮੁੱਖ ਤੌਰ ’ਤੇ ਦੇਸ਼ਾਂ ਤੋਂ ਵੱਧ ਅੰਕੜੇ ਉਪਲੱਬਧ ਹੋਣ ਦਾ ਨਤੀਜਾ ਹੈ। -ਏਪੀ

Advertisement

ਅਫਰੀਕਾ ਤੇ ਅਮਰੀਕਾ ’ਚ ਸਭ ਤੋਂ ਵੱਧ ਕਤਲ

ਰਿਪੋਰਟ ਅਨੁਸਾਰ ਔਰਤਾਂ ਤੇ ਲੜਕੀਆਂ ਦੇ ਨਜ਼ਦੀਕੀ ਸਾਥੀ ਅਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਕੀਤੀਆਂ ਗਈਆਂ ਹੱਤਿਆਵਾਂ ਦੇ ਸਭ ਤੋਂ ਵੱਧ ਮਾਮਲੇ ਅਫਰੀਕਾ ਵਿੱਚ ਸਨ, ਜਿੱਥੇ 2023 ’ਚ ਅੰਦਾਜ਼ਨ 21,700 ਔਰਤਾਂ ਪੀੜਤ ਸਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਅਮਰੀਕਾ ’ਚ ਵੀ ਇਹ ਦਰ ਕਾਫ਼ੀ ਜ਼ਿਆਦਾ ਸੀ, ਜਿੱਥੇ ਇੱਕ ਲੱਖ ਵਿਅਕਤੀਆਂ ਪਿੱਛੇ 1.6 ਔਰਤਾਂ ਪੀੜਤ ਸਨ ਜਦਕਿ ਓਸ਼ਨੀਆ ’ਚ ਇਹ ਦਰ ਪ੍ਰਤੀ ਇੱਕ ਲੱਖ ’ਚ 1.5 ਸੀ। ਏਸ਼ੀਆ ’ਚ ਇਹ ਦਰ ਕਾਫੀ ਘੱਟ ਸੀ।

Advertisement
Author Image

joginder kumar

View all posts

Advertisement