For the best experience, open
https://m.punjabitribuneonline.com
on your mobile browser.
Advertisement

ਭਾਰਤੀ ਮੂਲ ਦੀ ਆਸਟਰੇਲੀਅਨ ਬੱਚੀ ਨੇ ਸਿਰਜਿਆ ਇਤਿਹਾਸ

07:34 AM Nov 16, 2023 IST
ਭਾਰਤੀ ਮੂਲ ਦੀ ਆਸਟਰੇਲੀਅਨ ਬੱਚੀ ਨੇ ਸਿਰਜਿਆ ਇਤਿਹਾਸ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਨਵੰਬਰ
ਭਾਰਤੀ ਮੂਲ ਦੀ ਆਸਟਰੇਲੀਅਨ ਜੰਮਪਲ ਐਸ਼ਲੀਨ ਕੌਰ ਖੇਲਾ ਨੇ ਛੇਵੀਂ ਜਮਾਤ ਵਿੱਚ ਪੜ੍ਹਦਿਆਂ 11 ਸਾਲਾਂ ਦੀ ਉਮਰ ਵਿੱਚ ਬਿਨਾਂ ਕਿਸੇ ਦੀ ਮਦਦ ਤੋਂ ਬਾਲ ਕਹਾਣੀਆਂ ਦੀ ਪੁਸਤਕ ਲਿਖ ਕੇ ਇਸ ਉਮਰ ਗਰੁੱਪ ਦੀ ਦੁਨੀਆ ਦੀ ਪਹਿਲੀ ਲੇਖਿਕਾ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਉਹ ਤਹਿਸੀਲ ਬਲਾਚੌਰ ਦੇ ਪਿੰਡ ਸੁਜਾਵਲਪੁਰ ਨਾਲ ਸਬੰਧਤ ਹੈ। ਐਸ਼ਲੀਨ ਨੇ ਦੱਸਿਆ ਕਿ ਉਸ ਨੂੰ ਲਿਖਣ ਦੀ ਗੁੜਤੀ ਪਰਿਵਾਰਕ ਪਿਛੋਕੜ ਤੋਂ ਮਿਲੀ। ਉਸ ਨੇ ਆਸਟਰੇਲੀਆ ਅਤੇ ਆਪਣੇ ਪ੍ਰਾਇਮਰੀ ਸਰਕਾਰੀ ਸਕੂਲ ਕੈਂਟਹਰਸਟ ਨਿਊ ਸਾਊਥ ਵੇਲਜ਼ ਸਮੇਤ ਪੰਜਾਬ ਤੇ ਪੰਜਾਬੀਅਤ ਦਾ ਮਾਣ ਪੂਰੇ ਵਿਸ਼ਵ ਵਿੱਚ ਵਧਾਇਆ ਹੈ। ਜ਼ਿਕਰਯੋਗ ਹੈ ਕਿ ਇਸ ਬੱਚੀ ਦਾ ਪਿਤਾ ਅਮਰਜੀਤ ਸਿੰਘ ਖੇਲਾ ਵੀ ਪ੍ਰਾਇਮਰੀ ਜਮਾਤ ਵਿੱਚ ਪੜ੍ਹਦਿਆਂ ਬਾਲ ਰਸਾਲਿਆਂ ਲਈ ਲਿਖਣ ਲੱਗ ਪਿਆ ਸੀ। ਆਪਣੇ ਪਿਤਾ ਦੀ ਤਰ੍ਹਾਂ ਹੀ ਇਸ ਬੱਚੀ ਨੇ ਪੰਜਾਬ ਦੇ ਕੰਡੀ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਐਸ਼ਲੀਨ ਨੇ ਆਪਣੀ ਕਿਤਾਬ ਗੋਲਕ ਵਿਚ ਜਮ੍ਹਾਂ ਰਾਸ਼ੀ ਅਤੇ ਰੀਸਾਈਕਲ ਹੋਣ ਵਾਲੀਆਂ ਬੋਤਲਾਂ ਅਤੇ ਸੋਫਟ ਡਰਿੰਕ ਦੀਆਂ ਕੇਨੀਆਂ ਵੇਚ ਕੇ ਛਪਵਾਈ ਹੈ।

Advertisement

Advertisement
Author Image

sukhwinder singh

View all posts

Advertisement
Advertisement
×