ਚੋਣ ਡਿਊਟੀ ’ਤੇ ਤਾਇਨਾਤ ਥਾਣੇਦਾਰ ਕੋਲੋਂ ਵਾਇਰਲੈੱਸ ਸੈੱਟ ਖੋਹਣ ਦੀ ਕੋਸ਼ਿਸ਼
09:09 AM Oct 16, 2024 IST
Advertisement
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 15 ਅਕਤੂਬਰ
ਸਥਾਨਕ ਥਾਣੇ ਅਧੀਨ ਆਉਂਦੇ ਨਜ਼ਦੀਕੀ ਪਿੰਡ ਰਾਪੁਰ ਵਿੱਚ ਦੇਰ ਸ਼ਾਮ ਚੋਣ ਡਿਊਟੀ ’ਤੇ ਤਾਇਨਾਤ ਏਐੱਸਆਈ ਹਰਦੇਵ ਸਿੰਘ ਦਾ ਵਾਇਰਲੈੱਸ ਸੈੱਟ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਸਰਕਾਰਪੀਓ ਵਿੱਚ 8-10 ਲੋਕ ਸਵਾਰ ਸਨ। ਜਦੋਂ ਉਨ੍ਹਾਂ ਨੇ ਏਐੱਸਆਈ ਹਰਦੇਵ ਸਿੰਘ ਤੋਂ ਵਾਇਰਲੈੱਸ ਸੈੱਟ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਤਾਂ ਉਹ ਇਸ ਵਿੱਚ ਸਫਲ ਨਾ ਹੋ ਸਕੇ। ਇਸ ਕੋਸ਼ਿਸ਼ ਤੋਂ ਬਾਅਦ ਮੌਕੇ ਤੋਂ ਭੱਜਦੇ ਮੌਕੇ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ।
ਜੰਡਿਆਲਾ ਗੁਰੂ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਮੁਲਜ਼ਮਾਂ ਦਾ ਪਤਾ ਲਾ ਲਾਇਆ ਜਾਵੇਗਾ।
Advertisement
Advertisement
Advertisement