For the best experience, open
https://m.punjabitribuneonline.com
on your mobile browser.
Advertisement

ਨਵਨੀਤ ਕੌਰ ਦੇ ਭਾਰਤੀ ਮਹਿਲਾ ਹਾਕੀ ਟੀਮ ਦੀ ਉਪ ਕਪਤਾਨ ਬਣਨ ’ਤੇ ਸ਼ਾਹਬਾਦ ਵਿੱਚ ਖੁਸ਼ੀ ਦਾ ਮਾਹੌਲ

10:18 AM May 05, 2024 IST
ਨਵਨੀਤ ਕੌਰ ਦੇ ਭਾਰਤੀ ਮਹਿਲਾ ਹਾਕੀ ਟੀਮ ਦੀ ਉਪ ਕਪਤਾਨ ਬਣਨ ’ਤੇ ਸ਼ਾਹਬਾਦ ਵਿੱਚ ਖੁਸ਼ੀ ਦਾ ਮਾਹੌਲ
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 4 ਮਈ
ਸ਼ਾਹਬਾਦ ਦੀ ਜੰਮਪਲ ਹਾਕੀ ਓਲੰਪਿਅਨ ਨਵਨੀਤ ਕੌਰ ਨੂੰ ਭਾਰਤੀ ਮਹਿਲਾ ਹਾਕੀ ਟੀਮ ਦੀ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਨਵਨੀਤ ਕੌਰ ਤੋਂ ਪਹਿਲਾਂ ਵੀ ਸ਼ਾਹਬਾਦ ਦੀਆਂ ਛੇ ਧੀਆਂ ਭਾਰਤੀ ਮਹਿਲਾ ਟੀਮ ਦੀ ਕਪਤਾਨੀ ਕਰ ਚੁੱਕੀਆਂ ਹਨ ਤੇ ਇਹ ਸਾਰੀਆਂ ਖਿਡਾਰਨਾਂ ਅਰਜਨ ਐਵਾਰਡੀ ਕੋਚ ਬਲਦੇਵ ਸਿੰਘ ਤੋਂ ਸਿਖਲਾਈ ਪ੍ਰਾਪਤ ਹਨ। ਨਵਨੀਤ ਨੇ ਆਪਣੀ ਇਸ ਉਪਲਬਧੀ ਦਾ ਸਿਹਰਾ ਕੋਚ ਬਲਦੇਵ ਸਿੰਘ ਦੇ ਸਿਰ ਬੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਜਿਸ ਉਮੀਦ ਨਾਲ ਭਾਰਤੀ ਟੀਮ ਵੱਲੋਂ ਉਸ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਇਸ ਨੂੰ ਬਾਖੂਬੀ ਨਿਭਾਏਗੀ ਤੇ ਉਸ ਦਾ ਯਤਨ ਰਹੇਗਾ ਕਿ ਆਉਣ ਵਾਲੇ ਮੁਕਾਬਲਿਆਂ ਵਿੱਚ ਜਿੱਤ ਹਾਸਲ ਕਰ ਦੇਸ਼ ਦੀ ਝੋਲੀ ਵਿਚ ਪਾਈ ਜਾਵੇ। ਜ਼ਿਕਰਯੋਗ ਹੈ ਕਿ ਨਵਨੀਤ ਕੌਰ ਸੈਂਟਰ ਫਾਰਵਰਡ ਖਿਡਾਰਨ ਹੈ ਤੇ ਉਸ ਨੇ ਹੁਣ ਤੱਕ 165 ਕੌਮਾਂਤਰੀ ਮੈਚ ਖੇਡ ਕੇ 48 ਗੋਲ ਆਪਣੇ ਨਾਂਂ ਕੀਤੇ ਹਨ। ਪਹਿਲੀ ਵਾਰ ਓਲੰਪਿਕ ਕੁਆਲੀਫਾਈ ਵਿਚ ਜਿੱਤ ਦਾ ਗੋਲ ਵੀ ਨਵਨੀਤ ਕੌਰ ਦੀ ਸਟਿਕ ’ਚੋਂ ਹੀ ਨਿਕਲਿਆ ਸੀ। ਨਵਨੀਤ ਨੇ ਦੱਸਿਆ ਕਿ ਉਸ ਨੇ ਪੰਜਵੀਂ ਕਲਾਸ ਤੋਂ ਹੀ ਕੋਚ ਬਲਦੇਵ ਸਿੰਘ ਤੋਂ ਸ੍ਰੀ ਗੁਰੂ ਨਾਨਕ ਪ੍ਰੀਤਮ ਗਰਲਜ਼ ਸਕੂਲ ਵਿਚ ਹਾਕੀ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ ਸੀ ਤੇ ਉਹ ਸਿਰਫ 13 ਸਾਲ ਦੀ ਉਮਰ ਵਿਚ ਹੀ ਭਾਰਤੀ ਜੂਨੀਅਰ ਟੀਮ ਵਿਚ ਸ਼ਾਮਲ ਹੋ ਗਈ ਸੀ ਤੇ ਜੂਨੀਅਰ ਵਰਲਡ ਕੱਪ ਵਿਚ ਉਸ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਸੀ। ਨਵਨੀਤ ਦੇ ਪਿਤਾ ਬੂਟਾ ਸਿੰਘ ਤੇ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਨਵਨੀਤ ਕੌਰ ਨੂੰ ਦੇਸ਼ ਦੀ ਮਹਿਲਾ ਟੀਮ ਦੀ ਉਪ ਕਪਤਾਨੀ ਮਿਲੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×