ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤੇਂਦੂਏ ਦੀਆਂ ਪੈੜਾਂ ਮਿਲਣ ’ਤੇ ਸਹਿਮ ਦਾ ਮਾਹੌਲ

07:30 AM Sep 10, 2024 IST

ਸ਼ਸ਼ੀ ਪਾਲ ਜੈਨ
ਖਰੜ, 9 ਸਤੰਬਰ
ਇੱਥੋਂ ਨੇੜਲੇ ਪਿੰਡ ਸਿੰਬਲਮਾਜਰਾ ਵਿੱਚ ਅੱਜ ਸਵੇਰੇ ਇੱਕ ਕਿਸਾਨ ਨੂੰ ਜਦੋਂ ਉਸ ਦੇ ਪਿੰਡ ਵਿਚ ਤੇਂਦੂਏ ਦੀਆਂ ਪੈੜਾਂ ਨਜ਼ਰ ਆਈਆਂ ਤਾਂ ਪਿੰਡ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪੌਣੇ ਸੱਤ ਵਜੇ ਦੇ ਕਰੀਬ ਉਹ ਜਦੋਂ ਆਪਣੇ ਖੇਤਾਂ ਵਿਚ ਗਿਆ ਤਾਂ ਉਸ ਨੇ ਵੱਡੇ ਜਾਨਵਰ ਦੀਆਂ ਪੈੜਾਂ ਦੇਖੀਆਂ। ਉਸ ਨੇ ਪਿੰਡ ਦੇ ਹੋਰ ਵਿਅਕਤੀਆਂ ਨੂੰ ਬੁਲਾਇਆ।
ਇਸੇ ਦੌਰਾਨ ਸਾਢੇ ਅੱਠ ਵਜੇ ਦੇ ਕਰੀਬ ਰੁੜਕੀ ਪਿੰਡ ਦੇ ਇੱਕ ਵਸਨੀਕ ਨੇ ਕਿਹਾ ਕਿ ਉਸ ਨੇ ਗੰਨੇ ਦੇ ਖੇਤਾਂ ਵਿੱਚ ਜਾਂਦਾ ਤੇਂਦੂਆ ਦੇਖਿਆ ਹੈ। ਇਸੇ ਦੌਰਾਨ ਉਨ੍ਹਾਂ ਵਲੋਂ ਨਜ਼ੀਦੀਕ ਪਿੰਡਾਂ ਪੀਰ ਸੁਹਾਣਾ, ਸਕਰੂਲਾਪੁਰ, ਬਜਹੇੜੀ ਆਦਿ ਵਿੱਚ ਲਾਊਡ ਸਪੀਕਰ ਦੇ ਅਨਾਊਂਸਮੈਂਟ ਕਰਵਾਈ ਗਈ ਕਿ ਰਾਤ ਸਮੇਂ ਕੋਈ ਬਾਹਰ ਨਾ ਜਾਵੇ ਅਤੇ ਬੱਚਿਆਂ ਦਾ ਖ਼ਿਆਲ ਰੱਖਿਆ ਜਾਵੇ।
ਉਨ੍ਹਾਂ ਦੱਸਿਆ ਕਿ ਨੇੜਿਓਂ ਲੰਘਦੀ ਐੱਸਵਾਈਐੱਲ ਨਹਿਰ ਰਾਹੀਂ ਜੰਗਲ ਤੋਂ ਤੇਂਦੂਆ ਪਿੰਡ ਆ ਸਕਦਾ ਹੈ। ਉਨ੍ਹਾਂ ਤੁਰੰਤ ਪ੍ਰਸ਼ਾਸਨ ਅਤੇ ਜੰਗਲੀ ਜੀਵ ਵਿਭਾਗ ਨੂੰ ਵੀ ਸੂਚਿਤ ਕੀਤਾ। ਇਸੇ ਦੌਰਾਨ ਇਸ ਸਬੰਧੀ ਜਦੋਂ ਖਰੜ ਦੇ ਐੱਸਡੀਐੱਮ ਗੁਰਮੰਦਰ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੰਗਲੀ ਜੀਵ ਵਿਭਾਗ ਵੱਲੋਂ ਪਿੰਡ ਮਹਿਮੂਦਪੁਰ ਵਿੱਚ ਪਿੰਜਰਾ ਲਗਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿਭਾਗ ਦਾ ਕਹਿਣਾ ਹੈ ਕਿ ਦੋ ਤੇਂਦੂਏ ਵੀ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਮੌਕੇ ਦਾ ਮੁਆਇਨਾ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Advertisement

Advertisement