ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਨਲਾਈਨ ਧੋਖਾਧੜੀ ਦੇ ਮਾਮਲੇ ’ਚ ਇੱਕ ਕਾਬੂ

08:43 AM Nov 22, 2024 IST

ਪੱਤਰ ਪ੍ਰੇਰਕ
ਕਾਲਾਂਵਾਲੀ, 21 ਨਵੰਬਰ
ਥਾਣਾ ਔਢਾਂ ਦੀ ਪੁਲੀਸ ਨੇ ਆਨਲਾਈਨ ਠੱਗੀ ਦੇ ਮਾਮਲੇ ’ਚ ਅਕਬਰ ਸੌਂਫੀ ਪੁੱਤਰ ਮੁਹੰਮਦ ਅਕਬਰ ਸੌਂਫੀ ਵਾਸੀ ਬਾਰਾਮੂਲਾ ਜੰਮੂ-ਕਸ਼ਮੀਰ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਅਨਿਲ ਕੁਮਾਰ ਨੇ ਦੱਸਿਆ ਕਿ ਬੀਤੀ 10 ਅਕਤੂਬਰ ਨੂੰ ਪਰਵਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਮਲਿਕਪੁਰਾ ਜ਼ਿਲ੍ਹਾ ਸਿਰਸਾ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਨੂੰ ਇੰਸਟਾਗ੍ਰਾਮ ’ਤੇ ਇਕ ਇਸ਼ਤਿਹਾਰ ਦਿਖਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਟਾਸਕ ਪੂਰਾ ਕਰਨ ਲਈ ਹਰ ਰੋਜ਼ 1000 ਤੋਂ 5000 ਰੁਪਏ ਮਿਲਣਗੇ। ਉਸ ਨੇ ਉਕਤ ਲਿੰਕ ’ਤੇ ਕਲਿੱਕ ਕਰ ਦਿੱਤਾ। ਫਿਰ ਵਟਸਐਪ ਨੰਬਰ ਤੋਂ ਸੁਨੇਹਾ ਆਇਆ ਕਿ ਉਸ ਦੀ ਅਰਜ਼ੀ ’ਤੇ ਉਸ ਦੀ ਆਈਡੀ ਬਣ ਗਈ ਹੈ। ਇਸ ਤੋਂ ਬਾਅਦ ਸਾਈਬਰ ਠੱਗ ਨੇ ਆਈਡੀ ਫੀਸ 300 ਰੁਪਏ ਅਤੇ ਫਿਰ ਹਜ਼ਾਰਾਂ ਰੁਪਏ ਹੋਰ ਉਨ੍ਹਾਂ ਤੋਂ ਠੱਗ ਲਏ ਸਨ।

Advertisement

Advertisement