ਗੁਰਦੀਪ ਬਾਠ ਵੱਲੋਂ ਹੱਕ ਸੱਚ ਦਾ ਸਾਥ ਦੇਣ ਦੀ ਅਪੀਲ
08:40 AM Nov 18, 2024 IST
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 17 ਨਵੰਬਰ
ਜ਼ਿਮਨੀ ਚੋਣ ’ਚ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੇ ਆਪਣੀ ਮੁਹਿੰਮ ਮੁਹਿੰਮ ਭਖਾ ਦਿੱਤੀ ਹੈ। ਹਲਕੇ ਦੇ ਵੋਟਰਾਂ ਨੇ ਆਪ ਮੁਹਾਰੇ ਹੀ ਉਨ੍ਹਾਂ ਦੇ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ। ਗੁਰਦੀਪ ਸਿੰਘ ਬਾਠ ਰਾਜਨੀਤੀ ’ਚ ਆਉਣ ਤੋਂ ਪਹਿਲਾਂ ਕਾਲਜ ’ਚ ਪੜ੍ਹਾਉਂਦੇ ਰਹੇ ਹਨ। ਇਸ ਕਾਰਨ ਨੌਜਵਾਨ ਵੋਟਰ ਵੀ ਉਨ੍ਹਾਂ ਦੀ ਮੁਹਿੰਮ ਦਾ ਹਿੱਸਾ ਹੈ। ਗੁਰਦੀਪ ਸਿੰਘ ਬਾਠ ਦੇ ਚੋਣ ਮੁਹਿੰਮ ’ਚ ਹਲਕੇ ਦੀਆਂ ਔਰਤਾਂ ਵੱਲੋਂ ਵੀ ਵੱਡੇ ਪੱਧਰ ’ਤੇ ਹਿੱਸਾ ਲਿਆ ਜਾ ਰਿਹਾ ਹੈ। ਬਾਠ ਨੇ ਆਪਣੇ ਸਮਰਥਕਾਂ ਨਾਲ ਸ਼ਹਿਰ ਦੇ ਮੁੱਖ ਸਦਰ ਬਾਜ਼ਾਰ ’ਚ ਹਰ ਇੱਕ ਦੁਕਾਨ ’ਤੇ ਜਾ ਕੇ ਦੁਕਾਨਦਾਰਾਂ ਨੂੰ ਹੱਕ ਸੱਚ ਦੀ ਲੜਾਈ ’ਚ ਸਾਥ ਦੇਣ ਦੀ ਅਪੀਲ ਕੀਤੀ। ਚੋਣ ਪ੍ਰਚਾਰ ਦੌਰਾਨ ਦੁਕਾਨਦਾਰਾਂ ਵੱਲੋਂ ਮਿਲ ਰਹੇ ਸਹਿਯੋਗ ਨੇ ਉਮੀਦਵਾਰਾਂ ਦੇ ਆਪਸੀ ਮੁਕਾਬਲੇ ਨੂੰ ਕਾਫੀ ਦਿਲਚਸਪ ਬਣਾ ਦਿੱਤਾ ਹੈ। ਬਾਠ ਲੋਕਾਂ ਦੀ ਕਚਹਿਰੀ ’ਚ ਵੋਟ ਮੰਗਣ ਵੇਲੇ ਆਪਣੀ ਗੱਲ ਕਰ ਰਹੇ ਹਨ ਅਤੇ ਉਹ ਵਿਰੋਧੀ ਪਾਰਟੀਆਂ ਬਾਰੇ ਕੁੱਝ ਕਹਿਣ ਤੋਂ ਟਾਲਾ ਵੱਟ ਰਹੇ ਹਨ।
Advertisement
Advertisement