ਕੈਲੀਬਰ ਪਬਲਿਕ ਸਕੂਲ ’ਚ ਸਾਲਾਨਾ ਸਪੋਰਟਸ ਮੀਟ ਕਰਵਾਈ
ਬਲਜੀਤ ਸਿੰਘ
ਸਰਦੂਲਗੜ੍ਹ, 22 ਨਵੰਬਰ
ਕੈਲੀਬਰ ਪਬਲਿਕ ਸਕੂਲ ਬਰਨ ਵੱਲੋਂ ਦੋ ਦਿਨਾਂ ਸਲਾਨਾ ਸਪੋਰਟਸ ਮੀਟ ਕਰਵਾਈ ਗਈ। ਇਸ ਸਪੋਰਟਸ ਮੀਟ ਦਾ ਉਦਘਾਟਨ ਸਕੂਲ ਪ੍ਰਿੰਸੀਪਲ ਚਰਨਜੀਤ ਕੌਰ ਵੱਲੋਂ ਕੀਤਾ ਗਿਆ। ਪਹਿਲੇ ਦਿਨ ਪ੍ਰੀ ਪ੍ਰਾਇਮਰੀ ਅਤੇ ਪ੍ਰਾਇਮਰੀ ਬੱਚਿਆਂ ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਦੂਸਰੇ ਦਿਨ ਖੇਡਾਂ ਦੀ ਸ਼ੁਰੂਅਤ ਮੁੱਖ ਮਹਿਮਾਨ ਰਛਪਾਲ ਸਿੰਘ ਜ਼ਿਲ੍ਹਾ ਕਮਾਡੈਂਟ ਮਾਨਸਾ ਨੇ ਰਿਬਨ ਕੱਟ ਕੇ ਕੀਤੀ। ਡਾ. ਵੇਦ ਪ੍ਰਕਾਸ਼ ਸੰਧੂ ਮੈਡੀਕਲ ਅਫਸਰ ਸਰਦੂਲਗੜ੍ਹ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਦੂਸਰੇ ਦਿਨ ਸਕੂਲ ਦੇ ਅੰਤਰ-ਹਾਊਸ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡਾਂ ਦੌਰਾਨ ਬੱਚਿਆਂ ਨੇ ਹੈਂਡਬਾਲ, ਖੋ-ਖੋ, ਲੰਬੀ ਛਾਲ, ਉੱਚੀ ਛਾਲ ਤੇ ਦੌੜ ਵਿੱਚ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਕਰਤਾਰ ਸਿੰਘ ਸਰਾਭਾ ਹਾਊਸ ਓਵਰ ਆਲ ਚੈਂਪੀਅਨ ਬਣਿਆ ਅਤੇ ਰਬਿੰਦਰ ਨਾਥ ਟੈਗੋਰ ਹਾਊਸ ਦੂਸਰੇ ਸਥਾਨ ’ਤੇ ਰਿਹਾ। ਖੇਡਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਮਹਿਮਾਨ ਰਛਪਾਲ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਜ਼ਿੰਦਗੀ ਵਿੱਚ ਕੁਝ ਕਰ ਗੁਜਰਨ ਦੇ ਲਈ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰਨੀ ਚਾਹੀਦੀ ਹੈ। ਖੇਡਾਂ ਸਾਨੂੰ ਜਿੱਤ ਤੇ ਹਾਰ ਬਰਦਾਸਤ ਕਰਨਾ ਸਿਖਾਉਂਦੀਆਂ ਹਨ। ਵਿਸ਼ੇਸ਼ ਮਹਿਮਾਨ ਸ੍ਰੀ ਸੰਧੂ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ ਅੱਜ ਖੇਡਾਂ ਰੁਜ਼ਗਾਰ ਦਾ ਸਾਧਨ ਬਣ ਰਹੀਆਂ ਹਨ। ਖੇਡਣ ਨਾਲ ਸਾਡਾ ਸਮਾਜਿਕ, ਸਰੀਰਕ ਅਤੇ ਮਾਨਸਿਕ ਵਿਕਾਸ ਹੰਦਾ ਹੈ। ਸਕੂਲ ਪ੍ਰਿੰਸੀਪਲ ਚਰਨਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਇਸ ਮੌਕੇ ਪਰਮਜੀਤ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਆਪ, ਜਤਿੰਦਰ ਸਿੰਘ ਸੋਢੀ ਚੇਅਰਮੈਨ ਮਾਲਵਾ ਗਰੁੱਪ ਆਫ ਕਾਲਜਿਜ਼, ਡਾ ਪਰਦਮਨ ਸ਼ਰਮਾ, ਪ੍ਰੋ. ਬਿੱਕਰਜੀਤ ਸਿੰਘ ਸਾਧੂਵਾਲਾ, ਹਰਜੀਵਨ ਸਰਾ, ਭਗਵੰਤ ਸਿੰਘ ਝੰਡੂਕੇ, ਇਲਾਕੇ ਦੇ ਪੰਚ-ਸਰਪੰਚ, ਸਮੂਹ ਵਿਦਿਆਰਥੀ ਅਤੇ ਮਾਪੇ ਆਦਿ ਹਾਜ਼ਰ ਸਨ।