ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿੰਡ ਹਰਿਓ ਕਲਾਂ ’ਚ ਸਾਲਾਨਾ ਦੰਗਲ ਕਰਵਾਇਆ

10:35 AM Aug 20, 2024 IST
ਦੰਗਲ ਦੌਰਾਨ ਪਹਿਲਵਾਨਾਂ ਦੀ ਹੱਥਜੋੜੀ ਕਰਵਾਉਂਦੇ ਹੋਏ ਪ੍ਰਬੰਧਕ।

ਜੋਗਿੰਦਰ ਸਿੰਘ ਓਬਰਾਏ
ਖੰਨਾ, 19 ਅਗਸਤ
ਅੱਜ ਇਥੋਂ ਦੇ ਨੇੜਲੇ ਪਿੰਡ ਹਰਿਓ ਕਲਾਂ ਵਿੱਚ ਬਾਬਾ ਸਿੱਧਾਂ ਅਸਥਾਨ ’ਤੇ ਸਮੂਹ ਨਗਰ ਪੰਚਾਇਤ, ਪ੍ਰਵਾਸੀ ਭਾਰਤੀ ਅਤੇ ਛਿੰਝ ਕਮੇਟੀ ਦੇ ਸਹਿਯੋਗ ਨਾਲ ਤੀਜਾ ਸਾਲਾਨਾ ਬਾਬਾ ਹਰੀ ਦਾਸ ਦੰਗਲ ਮੇਲਾ ਕਰਵਾਇਆ ਗਿਆ। ਗੁਰਮੀਤ ਸਿੰਘ ਢਿੱਲੋਂ, ਭੁਪਿੰਦਰ ਸਿੰਘ, ਸੋਹਣ ਸਿੰਘ ਢਿੱਲੋਂ ਅਤੇ ਮੋਹਨ ਸਿੰਘ ਨੇ ਦੱਸਿਆ ਕਿ ਇਸ ਮੇਲੇ ਵਿੱਚ 200 ਤੋਂ ਵੱਧ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ। ਝੰਡੀ ਦੀ ਕੁਸ਼ਤੀ ਵਿਚ ਭੁਪਿੰਦਰ ਸਿੰਘ ਅਜਨਾਲਾ ਅਤੇ ਪ੍ਰਵੀਨ ਕੁਹਾਲੀ ਨੂੰ ਵਾਧੂ ਟਾਇਮ ਦੇ ਕੇ ਅੰਕਾਂ ਦੇ ਅਧਾਰ ’ਤੇ ਸਾਂਝੇ ਤੌਰ ’ਤੇ ਜੇਤੂ ਕਰਾਰ ਦਿੱਤਾ ਗਿਆ। ਇਸ ਇਲਾਵਾ ਹੋਰ ਮੁਕਾਬਲਿਆਂ ਵਿੱਚ ਚੰਦਨ ਖੇੜੀ ਨੇ ਸੋਨੂੰ ਕਾਂਜਲੀ ਨੂੰ, ਅਮਨ ਮਲਕਪੁਰ ਨੇ ਅਸ਼ੋਕ ਨੂੰ, ਹੀਰਾ ਖੇੜੀ ਨੇ ਦਿਲਸ਼ੇਰ ਖੰਨਾ ਨੂੰ, ਲੱਖੀ ਉੱਚਾ ਪਿੰਡ ਨੇ ਵੀਰ ਰੌਣੀ ਨੂੰ ਕ੍ਰਮਵਾਰ ਚਿੱਤ ਕੀਤਾ। ਝੰਡੀ ਦੀ ਕੁਸ਼ਤੀ ਦਾ 2 ਲੱਖ 51 ਹਜ਼ਾਰ ਰੁਪਏ ਦਾ ਇਨਾਮ ਗੁਰਵਿੰਦਰ ਸਿੰਘ ਢਿੱਲੋਂ ਅਮਰੀਕਾ ਦੇ ਪਰਿਵਾਰ ਵੱਲੋਂ ਦਿੱਤਾ ਗਿਆ। ਜੇਤੂ ਪਹਿਲਵਾਨਾਂ ਨੂੰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਨਮਾਨਿਤ ਕੀਤਾ।

Advertisement

Advertisement