For the best experience, open
https://m.punjabitribuneonline.com
on your mobile browser.
Advertisement

ਦਰਗਾਹ ’ਤੇ ਸਾਲਾਨਾ ਮੇਲਾ ਮਨਾਇਆ

07:53 AM Jul 02, 2023 IST
ਦਰਗਾਹ ’ਤੇ ਸਾਲਾਨਾ ਮੇਲਾ ਮਨਾਇਆ
ਗਾਇਕ ਜੋਡ਼ੀ ਨਾਲ ਮੁੱਖ ਮਹਿਮਾਨ ਰਾਜਬੀਰ ਕੌਰ ਕਲਸੀ ਅਤੇ ਪ੍ਰਬੰਧਕ। -ਫੋਟੋ: ਪਸਨਾਵਾਲ
Advertisement

ਧਾਰੀਵਾਲ: ਪਿੰਡ ਸੁਚਾਨੀਆਂ ਦੇ ਬਾਹਰਵਾਰ ਰੇਲਵੇ ਲਾਈਨ ਨੇਡ਼ੇ ਦਰਗਾਹ ਪੀਰ ਬਾਬਾ ਢਡਿਆਣੇ ਸ਼ਾਹ ਯਾਦਗਾਰੀ ਸਲਾਨਾ ਜੋਡ਼ ਮੇਲਾ ਮਨਾਇਆ। ਪਿੰਡ ਸੁਚਾਨੀਆਂ, ਕਲੇਰ ਖੁਰਦ ਅਤੇ ਸੁਚੇਤਗਡ਼੍ਹ ਆਦਿ ਪਿੰਡਾਂ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਏ ਮੇਲੇ ਦੀ ਸ਼ੁਰੂਆਤ ਮੁੱਖ ਸੇਵਾਦਾਰ ਬਾਬਾ ਜੋਗਿੰਦਰ ਪਾਲ ਅਤੇ ਹੋਰ ਸੇਵਾਦਾਰਾਂ ਦੁਆਰਾ ਦਰਗਾਹ ਉਪਰ ਚਾਦਰ ਅਤੇ ਝੰਡਾ ਚਡ਼੍ਹਾਉਣ ਦੀ ਰਸਮ ਅਦਾ ਕਰਕੇ ਕੀਤੀ। ਮੇਲੇ ’ਚ ਹਲਕਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਪਤਨੀ ਰਾਜਬੀਰ ਕੌਰ ਕਲਸੀ ਬਤੌਰ ਮੁੱਖ ਮਹਿਮਾਨ ਸਾਮਲ ਹੋਏ। ਉਪਰੰਤ ਕੱਵਾਲ ਪਾਰਟੀ ਨੇ ਕਲਾਮ ਪੇਸ਼ ਕੀਤੇ। ਇਸ ਤੋਂ ਮਗਰੋਂ ਗਾਇਕ ਜੋਡ਼ੀ ਸਰਬਜੀਤ ਬੁੱਗਾ ਅਤੇ ਮਨਪ੍ਰੀਤ ਬੁੱਗਾ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਨੂੰ ਕੀਲੀ ਰੱਖਿਆ। -ਪੱਤਰ ਪ੍ਰੇਰਕ

Advertisement

Advertisement
Tags :
Author Image

sukhwinder singh

View all posts

Advertisement
Advertisement
×