ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੰਦਰ ਵਿੱਚ ਸਾਲਾਨਾ ਸਮਾਗਮ ਕਰਵਾਇਆ

10:45 AM Mar 31, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 30 ਮਾਰਚ
ਸ੍ਰੀ ਦੀਕਸ਼ਣ ਮੁਖੀ ਸਿੱਧ ਹਨੂਮਾਨ ਮੰਦਰ ਰਾਮ ਸ਼ਰਨ ਮਾਜਰਾ ਦੀ ਸਥਾਪਨਾ ਦੇ 9ਵੇਂ ਸਾਲਾਨਾ ਮਹਾਉਤਸਵ ਮੌਕੇ ਹਵਨ ਯੱਗ ਅਤੇ ਭੰਡਾਰਾ ਕਰਵਾਇਆ ਗਿਆ। ਇਸ ਮੌਕੇ ਮੰਦਰ ਵਿੱਚ ਕਰਵਾਏ ਸਮਾਗਮ ’ਚ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਭੰਡਾਰੇ ਦੀਆਂ ਧਾਰਮਿਕ ਰਸਮਾਂ ਪੰਡਿਤ ਵੈਭਵ ਸ਼ਰਮਾ ਤੇ ਪੰਡਤ ਅਸ਼ੋਕ ਅਵਸਥੀ ਨੇ ਨਿਭਾਈਆਂ। ਇਸ ਮੌਕੇ ਪੰਚਾਇਤ ਸਮਿਤੀ ਪਿਪਲੀ ਦੇ ਚੇਅਰਮੈਨ ਵਿਕਰਮਜੀਤ ਸਿੰਘ ਚੀਮਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕਿਹਾ ਕਿ ਰਾਮ ਭਗਤ ਹਨੂਮਾਨ ਜੀ ਨੇ ਆਪਣਾ ਸਾਰਾ ਜੀਵਨ ਨਿਸਵਾਰਥ ਭਗਵਾਨ ਰਾਮ ਦੀ ਸੇਵਾ ਵਿਚ ਲਾਇਆ। ਉਨ੍ਹਾਂ ਕਿਹਾ ਕਿ ਸੇਵਕ ਹੋਵੇ ਤਾਂ ਹਨੂਮਾਨ ਵਰਗਾ ਤੇ ਸਵਾਮੀ ਹੋਵੇ ਤਾਂ ਭਗਵਾਨ ਰਾਮ ਵਰਗਾ, ਜਿਨ੍ਹਾਂ ਦਾ ਜੀਵਨ ਹੀ ਵਿਸ਼ਵ ਲਈ ਇਕ ਆਦਰਸ਼ ਹੈ। ਵਿਕਰਮਜੀਤ ਨੇ ਕਿਹਾ ਕਿ ਹਨੂਮਾਨ ਤੇ ਭਗਵਾਨ ਰਾਮ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ ਤਾਂ ਹੀ ਸਮਾਜ ਇਕ ਆਦਰਸ਼ ਸਮਾਜ ਬਣ ਸਕੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨਾਂ ਲਈ ਹਨੂਮਾਨ ਜੀ ਇਕ ਆਦਰਸ਼ ਹਨ ਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਨਸ਼ੇ ਜਿਹੀਆਂ ਬੁਰਾਈਆਂ ਤੋਂ ਦੂਰ ਰਹਿ ਕੇ ਦੂਜਿਆਂ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਨੂੰ ਸਮਾਜ ਵਿਚੋਂ ਖਤਮ ਕਰਨ ਲਈ ਆਪਣਾ ਯੋਗਦਾਨ ਪਾਉਣ। ਇਸ ਮੌਕੇ ਸਰਪੰਚ ਓਮ ਪ੍ਰਕਾਸ਼ ਸੈਣੀ, ਰਾਕੇਸ਼ ਨੰਬਰਦਾਰ, ਤਰਸੇਮ ਰਾਏ, ਸ਼ਿਵ ਰਾਮ, ਬਲਕਾਰ ਸਿੰਘ ਤੇ ਕੌਸ਼ਲ ਸੈਣੀ, ਫੂਲ ਚੰਦ ਸੈਣੀ ਤੇ ਮਹਿੰਦਰ ਸਿੰਘ ਆਦਿ ਹਾਜ਼ਰ ਸਨ।

Advertisement

Advertisement
Advertisement