ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਗਰ ਕੌਂਸਲ ਦੀ ਮੀਟਿੰਗ ’ਚ ਵਿਕਾਸ ਕਾਰਜਾਂ ਲਈ 3 ਕਰੋੜ ਤੋਂ ਵੱਧ ਰਕਮ ਪ੍ਰਵਾਨ

12:22 PM Sep 21, 2024 IST
ਨਗਰ ਕੌਂਸਲ ਮੋਰਿੰਡਾ ਦੀ ਮੀਟਿੰਗ ਦੀ ਝਲਕ।

ਸੰਜੀਵ ਤੇਜਪਾਲ
ਮੋਰਿੰਡਾ, 20 ਸਤੰਬਰ
ਨਗਰ ਕੌਂਸਲ ਮੋਰਿੰਡਾ ਦੀ ਮੀਟਿੰਗ ਜਗਦੇਵ ਸਿੰਘ ਭਟੋਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜਿੱਥੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵਿਕਾਸ ਕਾਰਜਾਂ ਲਈ 3 ਕਰੋੜ ਤੋਂ ਵੱਧ ਰਕਮ ਪ੍ਰਵਾਨ ਕੀਤੀ ਗਈ, ਉੱਥੇ ਹੀ ਨਗਰ ਕੌਂਸਲ ਦੀ ਹੱਦ ਵਿੱਚ ਆਉਣ ਵਾਲੇ ਚੌਕਾਂ ਦਾ ਨਾਮ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੇ ਨਾਮ ’ਤੇ ਰੱਖਣ ਅਤੇ ਵੇਰਕਾ ਮਿਲਕ ਪਲਾਂਟ ਨੇੜੇ ਬਣੇ ਚੌਕ ’ਤੇ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਬੁੱਤ ਲਗਾਉਣ ਦਾ ਮਤਾ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਨੇ ਦੱਸਿਆ ਕਿ ਮੀਟਿੰਗ ਵਿੱਚ ਪ੍ਰਾਈਵੇਟ ਪ੍ਰੋਗਰਾਮਾਂ ਵਿੱਚ ਫਾਇਰ ਟੈਂਡਰ ਭੇਜ ਜਾਣ ਲਈ 3000 ਪ੍ਰਤੀ ਘੰਟੇ ਦੇ ਹਿਸਾਬ ਨਾਲ ਫੀਸ ਨਿਰਧਾਰਤ ਕਰਨ ਸਬੰਧੀ ਮਤਾ ਕੌਂਸਲ ਵੱਲੋਂ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਗਿਆ, ਜਦਕਿ ਨਗਰ ਕੌਂਸਲ ਵੱਲੋਂ ਪਬਲਿਕ ਹਿੱਤਾਂ ਨੂੰ ਦੇਖਦਿਆ ਇਕ ਨਵਾਂ ਟਰੈਕਟਰ ਖਰੀਦਣ ਅਤੇ ਨਗਰ ਕੌਂਸਲ ਦੀ ਮਸ਼ੀਨਰੀ ਲਈ ਨਵੇਂ ਟਾਇਰ ਖਰੀਦਣ ਲਈ ਦੀ ਮੀਟਿੰਗ ਵਿੱਚ ਬਹੁਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਆਊਟਡੋਰ ਐਡਵਰਟਾਈਜਮੈਂਟ ਦੇ ਟੈਂਡਰ ਲਗਾਉਣ ਸਬੰਧੀ, ਹਰਬਲ ਸੈਨੇਟਾਈਜ਼ਰ ਦੀ ਖ਼ਰੀਦ ਕਰਨ ਸਬੰਧੀ, ਸ਼ਹਿਰ ਵਿੱਚ ਫੌਗਿੰਗ ਕਰਨ ਲਈ ਦਵਾਈ ਖ਼ਰੀਦਣ ਸਬੰਧੀ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਲੈ ਕੇ ਪੁਰਾਣੀ ਬਸੀ ਰੋਡ ਤੱਕ ਪਾਈਪਲਾਈਨ ਪਾਉਣ ਸਣੇ ਸ਼ਹਿਰ ਦੇ ਵਾਰਡਾਂ ਵਿੱਚ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪੂਰੇ ਕਰਵਾਉਣ ਲਈ ਤਿੰਨ ਕਰੋੜ 15 ਲੱਖ ਰੁਪਏ ਖਰਚ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

Advertisement

Advertisement