ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਂ ਫਰਾਂਸਿਸਕੋ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਵੱਲੋਂ ਰੂਸ ਦੇ ਸਾਈਬੇਰੀਆ ’ਚ ਐਮਰਜੈਂਸੀ ਲੈਂਡਿੰਗ

12:39 PM Jul 19, 2024 IST
ਫਾਈਲ ਫੋਟੋ।

ਨਵੀਂ ਦਿੱਲੀ, 19 ਜੁਲਾਈ
ਏਅਰ ਇੰਡੀਆ ਦੇ ਦਿੱਲੀ ਤੋਂ ਸਾਂ ਫਰਾਂਸਿਸਕੋ ਜਾ ਰਹੇ ਜਹਾਜ਼ ਨੂੰ ਰੂਸ ਵਿਚ ਹੰਗਾਮੀ ਹਾਲਤ ਵਿਚ ਉੱਤਰਨਾ ਪਿਆ ਹੈ। ਏਅਰਲਾਈਨ ਨੇ ਕਿਹਾ ਕਿ ਜਹਾਜ਼ ਦੇ ਅਮਲੇ ਨੂੰ ਕਾਰਗੋ ਏਰੀਆ ਵਿਚ ਕੁਝ ਗੜਬੜੀ ਨਜ਼ਰ ਆਈ, ਜਿਸ ਮਗਰੋਂ ਉਡਾਣ ਨੂੰ ਹੰਗਾਮੀ ਹਾਲਾਤ ਵਿਚ ਰੂਸ ਦੇ ਸਾਈਬੇਰੀਆ ’ਚ ਲੈਂਡ ਕਰਨਾ ਪਿਆ। ਬੋਇੰਗ 777 ਜਹਾਜ਼ ਵਿਚ 225 ਮੁਸਾਫ਼ਰ ਤੇ ਅਮਲੇ ਦੇ 19 ਮੈਂਬਰ ਸਵਾਰ ਸਨ ਤੇ ਇਹਤਿਆਤੀ ਕਦਮ ਵਜੋਂ ਜਹਾਜ਼ ਨੂੰ ਸਾਈਬੇਰੀਆ ਦੇ ਕਰਾਸਨੋਯਾਰਕ ਕੌਮਾਂਤਰੀ ਹਵਾਈ ਅੱਡੇ ਉੱਤੇ ਉਤਾਰਨਾ ਪਿਆ। ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਜਹਾਜ਼ ਦੇ ਸਾਰੇ ਮੁਸਾਫ਼ਰ ਤੇ ਅਮਲੇ ਦੇ ਮੈਂਬਰ ਸੁਰੱਖਿਅਤ ਹਨ। ਇਸ ਦੌਰਾਨ ਏਅਰ ਇੰਡੀਆ ਨੇ ਰੂਸ ਦੇ ਕਰਾਸਨੋਯਾਰਕ ਕੌਮਾਂਤਰੀ ਹਵਾਈ ਅੱਡੇ ’ਤੇ ਫਸੇ ਯਾਤਰੀਆਂ ਨੂੰ ਉਥੋਂ ਅੱਗੇ ਉਨ੍ਹਾਂ ਦੀ ਮੰਜ਼ਿਲ ’ਤੇ ਲਿਜਾਣ ਲਈ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਹਵਾਈ ਅੱਡੇ ਤੋਂ ਰਾਤੀਂ 12:52 ਵਜੇ ਦੇ ਕਰੀਬ ਰਾਹਤ ਉਡਾਣ ਭੇਜੀ ਹੈ ਜਿਸ ਦੇ ਰਾਤ 7 ਵਜੇ ਰੂਸੀ ਸ਼ਹਿਰ ਕਰਾਸਨੋਯਾਰਕ ਪੁੱਜਣ ਦੀ ਉਮੀਦ ਹੈ। -ਰਾਇਟਰਜ਼/ਪੀਟੀਆਈ

Advertisement

Advertisement
Advertisement