For the best experience, open
https://m.punjabitribuneonline.com
on your mobile browser.
Advertisement

ਏਅਰ ਇੰਡੀਆ ਦੀ ਉਡਾਣ ਰੂਸ ’ਚ ਫਸੇ ਮੁਸਾਫਿਰਾਂ ਨੂੰ ਲੈ ਕੇ ਸਾਂ ਫਰਾਂਸਿਸਕੋ ਉਤਰੀ

08:40 PM Jun 23, 2023 IST
ਏਅਰ ਇੰਡੀਆ ਦੀ ਉਡਾਣ ਰੂਸ ’ਚ ਫਸੇ ਮੁਸਾਫਿਰਾਂ ਨੂੰ ਲੈ ਕੇ ਸਾਂ ਫਰਾਂਸਿਸਕੋ ਉਤਰੀ
Advertisement

ਮੁੰਬਈ/ਸਾਂ ਫਰਾਂਸਿਸਕੋ, 8 ਜੂਨ

Advertisement

ਏਅਰ ਇੰਡੀਆ ਦਾ ਹਵਾਈ ਜਹਾਜ਼ ਰੂਸ ਦੇ ਸ਼ਹਿਰ ਮਗਾਦਾਨ ਵਿੱਚ ਰੁਕੇ 200 ਤੋਂ ਵੱਧ ਮੁਸਾਫਿਰਾਂ ਨੂੰ ਲੈ ਕੇ ਅੱਜ ਸਾਂ ਫਰਾਂਸਿਸਕੋ ਵਿੱਚ ਉਤਰਿਆ।

Advertisement

ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਏਅਰ ਇੰਡੀਆ ਦੀ ਦਿੱਲੀ-ਸਾਂ ਫਰਾਂਸਿਸਕੋ ਉਡਾਣ ਇੰਜਣ ਦੀ ਤਕਨੀਕੀ ਖਰਾਬੀ ਕਾਰਨ ਰੂਸ ਦੇ ਸ਼ਹਿਰ ਮਗਾਦਾਨ ਵੱਲ ਮੋੜ ਦਿੱਤੀ ਗਈ ਸੀ ਜਿਸ ਮਗਰੋਂ ਹਵਾਈ ਅਮਲਾ ਤੇ ਮੁਸਾਫਿਰ ਮਗਾਦਾਨ ਵਿੱਚ ਹੀ ਰੁਕੇ ਹੋਏ ਸਨ। ਬੀਤੇ ਦਿਨ ਏਅਰ ਇੰਡੀਆ ਨੇ ਇਨ੍ਹਾਂ 216 ਮੁਸਾਫਿਰਾਂ ਤੇ ਹਵਾਈ ਜਹਾਜ਼ ਅਮਲੇ ਦੇ 16 ਮੈਂਬਰਾਂ ਨੂੰ ਸਾਂ ਫਰਾਂਸਿਸਕੋ ਪਹੁੰਚਾਉਣ ਲਈ ਇਕ ਹੋਰ ਜਹਾਜ਼ ਮਗਾਦਾਨ ਭੇਜਿਆ ਸੀ। ਏਅਰਲਾਈਨ ਵੱਲੋਂ ਅੱਜ ਜਾਰੀ ਕੀਤੇ ਗਏ ਬਿਆਨ ਅਨੁਸਾਰ ਅੱਜ ਇਹ ਵਿਸ਼ੇਸ਼ ਹਵਾਈ ਜਹਾਜ਼ ਸਾਂ ਫਰਾਂਸਿਸਕੋ ਵਿੱਚ ਸੁਰੱਖਿਅਤ ਉਤਰ ਗਿਆ ਹੈ। -ਪੀਟੀਆਈ

ਮੁਸਾਫਿਰਾਂ ਦਾ ਸਾਰਾ ਖਰਚਾ ਮੋੜਿਆ ਜਾਵੇਗਾ: ਏਅਰ ਇੰਡੀਆ

ਏਅਰ ਇੰਡੀਆ ਨੇ ਕਿਹਾ ਹੈ ਕਿ ਦਿੱਲੀ-ਸਾਂ ਫਰਾਂਸਿਸਕੋ ਉਡਾਣ ਦੇ ਸਾਰੇ ਮੁਸਾਫਿਰਾਂ ਨੂੰ ਪੂਰਾ ਖਰਚਾ ਮੋੜ ਦਿੱਤਾ ਜਾਵੇਗਾ। ਕਾਬਿਲੇਗੌਰ ਹੈ ਕਿ 6 ਜੂਨ ਨੂੰ ਤਕਨੀਕੀ ਖਰਾਬੀ ਕਾਰਨ ਇਹ ਉਡਾਣ ਰੂਸ ਦੇ ਸ਼ਹਿਰ ਮਗਾਦਾਨ ਮੋੜ ਦਿੱਤੀ ਗਈ ਸੀ। ਹਵਾਈ ਕੰਪਨੀ ਦੇ ਅਧਿਕਾਰੀ ਰਾਜੇਸ਼ ਡੋਗਰਾ ਨੇ ਕਿਹਾ ਕਿ ਦਿੱਲੀ ਤੋਂ ਉਡਾਣ ਭਰਨ ਮਗਰੋਂ ਇਹ ਮੁਸਾਫਿਰ 56 ਘੰਟਿਆਂ ਮਗਰੋਂ ਆਪਣੀ ਮੰਜ਼ਿਲ ‘ਤੇ ਪਹੁੰਚੇ ਹਨ। ਇਨ੍ਹਾਂ ਮੁਸਾਫਿਰਾਂ ਦੇ ਸਫਰ ਦਾ ਖਰਚਾ ਵਾਪਸ ਮੋੜਿਆ ਜਾਵੇਗਾ ਤੇ ਇਸ ਤੋਂ ਇਲਾਵਾ ਭਵਿੱਖ ਵਿੱਚ ਏਅਰ ਇੰਡੀਆ ‘ਤੇ ਸਫਰ ਕਰਨ ਲਈ ਵਾਊਚਰ ਵੀ ਦਿੱਤਾ ਜਾਵੇਗਾ। ਉਨ੍ਹਾਂ ਨੇ ਮੁਸਾਫਿਰਾਂ ਨੂੰ ਪੇਸ਼ ਆਈਆਂ ਦਿਕੱਤਾਂ ਲਈ ਦੁੱਖ ਵੀ ਪ੍ਰਗਟਾਇਆ ਅਤੇ ਮੰਜ਼ਿਲ ‘ਤੇ ਦੇਰੀ ਨਾਲ ਪੁੱਜਣ ਲਈ ਮੁਆਫੀ ਵੀ ਮੰਗੀ। -ਪੀਟੀਆਈ

Advertisement
Advertisement