ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵੈਨਕੂਵਰ ਲਈ 22 ਘੰਟਿਆਂ ਦੀ ਦੇਰੀ ਮਗਰੋਂ ਉੱਡਿਆ ਏਅਰ ਇੰਡੀਆ ਦਾ ਜਹਾਜ਼

07:18 AM Jun 03, 2024 IST

ਮੁੰਬਈ: ਏਅਰ ਇੰਡੀਆ ਦਾ ਦਿੱਲੀ ਤੋਂ ਵੈਨਕੂਵਰ ਜਾਣ ਵਾਲਾ ਜਹਾਜ਼ 22 ਘੰਟਿਆਂ ਦੀ ਦੇਰੀ ਮਗਰੋਂ ਅੱਜ ਤੜਕੇ ਰਵਾਨਾ ਹੋਇਆ। ਇਸ ਜਹਾਜ਼ ਨੇ ਸ਼ਨਿਚਰਵਾਰ ਸਵੇਰੇ ਸਾਢੇ 5 ਵਜੇ ਉਡਾਣ ਭਰਨੀ ਸੀ ਪਰ ‘ਤਕਨੀਕੀ’ ਕਾਰਨਾਂ ਕਰਕੇ ਏਅਰਲਾਈਨ ਨੇ ਇਸ ਦੇ ਸਮੇਂ ’ਚ ਫੇਰਬਦਲ ਕਰ ਦਿੱਤਾ। ਸੂਤਰ ਨੇ ਕਿਹਾ,‘‘ਏਅਰ ਇੰਡੀਆ ਦੀ ਦਿੱਲੀ-ਵੈਨਕੂਵਰ ਉਡਾਣ, ਜਿਸ ਨੇ ਸ਼ਨਿਚਰਵਾਰ ਸਵੇਰੇ ਜਾਣਾ ਸੀ, ਆਖਰ ਐਤਵਾਰ ਸਵੇਰੇ ਸਵਾ 3 ਵਜੇ ਰਵਾਨਾ ਹੋਈ।’’ ਪਿਛਲੇ ਇਕ ਹਫ਼ਤੇ ’ਚ ਇਹ ਤੀਜੀ ਵਾਰ ਹੈ ਕਿ ਏਅਰ ਇੰਡੀਆ ਦੇ ਜਹਾਜ਼ ਨੂੰ ਇੰਨੇ ਲੰਬੇ ਸਮੇਂ ਲਈ ਰੋਕਣਾ ਪਿਆ। ਇਸ ਤੋਂ ਪਹਿਲਾਂ ਦਿੱਲੀ-ਸਾਂ ਫਰਾਂਸਿਸਕੋ ਉਡਾਣ ’ਚ 30 ਘੰਟਿਆਂ ਤੋਂ ਵਧ ਸਮੇਂ ਦੀ ਦੇਰੀ ਹੋਈ ਸੀ ਅਤੇ ਇਹ ਵੀਰਵਾਰ ਦੀ ਬਜਾਏ ਸ਼ੁੱਕਰਵਾਰ ਰਾਤ 9 ਵਜ ਕੇ 55 ਮਿੰਟ ’ਤੇ ਰਵਾਨਾ ਹੋ ਸਕਿਆ ਸੀ। ਉਡਾਣਾਂ ’ਚ ਦੇਰੀ ਦੀਆਂ ਮੁਸਾਫ਼ਰਾਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਦੇ ਬਾਵਜੂਦ ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰ ਇੰਡੀਆ ਨੇ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਇਕ ਪੱਤਰਕਾਰ ਸ਼ਵੇਤਾ ਪੁੰਜ ਨੇ ਵੀਰਵਾਰ ਰਾਤ ‘ਐਕਸ’ ’ਤੇ ਕਿਹਾ ਸੀ ਕਿ ਏਆਈ 183 ਉਡਾਣ ’ਚ ਪਹਿਲਾਂ ਹੀ 8 ਘੰਟਿਆਂ ਦੀ ਦੇਰੀ ਹੋ ਚੁੱਕੀ ਸੀ ਅਤੇ ਏਅਰ ਕੰਡੀਸ਼ਨਿੰਗ ਤੋਂ ਬਿਨਾਂ ਜਹਾਜ਼ ਮੁਸਾਫ਼ਰਾਂ ਨੂੰ ਲੈ ਕੇ ਉੱਡਣ ਲਈ ਤਿਆਰ ਖੜ੍ਹਾ ਸੀ ਪਰ ਕੁਝ ਲੋਕ ਗਰਮੀ ਕਾਰਨ ਬੇਹੋਸ਼ ਹੋ ਗਏ ਜਿਸ ਕਾਰਨ ਜਹਾਜ਼ ’ਚੋਂ ਸਾਰੇ ਮੁਸਾਫ਼ਰਾਂ ਨੂੰ ਉਤਾਰ ਲਿਆ ਗਿਆ। ਪੱਤਰਕਾਰ ਨੇ ਇਹ ਟਵੀਟ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਡੀਜੀਸੀਏ ਨਾਲ ਵੀ ਸਾਂਝਾ ਕੀਤਾ ਹੈ। ਏਅਰਲਾਈਨ ਨੇ ਸ਼ਨਿਚਰਵਾਰ ਨੂੰ ਮੁਆਫ਼ੀ ਮੰਗਦਿਆਂ ਸਾਂ ਫਰਾਂਸਿਸਕੋ ਉਡਾਣ ’ਚ ਦੇਰੀ ਲਈ ਹਰੇਕ ਮੁਸਾਫ਼ਰ ਨੂੰ 350 ਡਾਲਰ ਦਾ ਵਾਊਚਰ ਦੇਣ ਦੀ ਪੇਸ਼ਕਸ਼ ਕੀਤੀ ਸੀ। -ਪੀਟੀਆਈ

Advertisement

Advertisement
Advertisement