ਫਰਾਂਸੀਸੀ ਸੰਸਥਾ ਵੱਲੋਂ ਭਾਰਤ ਦੀਆਂ ਦੋ ਆਈਆਈਟੀਜ਼ ਨਾਲ ਸਮਝੌਤਾ
09:16 AM Oct 13, 2024 IST
Advertisement
ਨਵੀਂ ਦਿੱਲੀ, 12 ਅਕਤੂਬਰ
ਫਰਾਂਸ ਦੀ ਮੋਹਰੀ ਸਿੱਖਿਆ ਸੰਸਥਾ ਨੇ ਭਾਰਤ ਦੀਆਂ ਦੋ ਆਈਆਈਟੀਜ਼ (ਇੰਡੀਅਨ ਇੰਸਟੀਚਿਊਟਸ ਆਫ ਟੈਕਨੋਲੋਜੀ) ਨਾਲ ‘ਵਿਸ਼ੇਸ਼ ਸਮਝੌਤਿਆਂ’ ’ਤੇ ਦਸਤਖ਼ਤ ਕੀਤੇ ਹਨ। ਫਰਾਂਸੀਸੀ ਸਫ਼ਾਰਤਖ਼ਾਨੇ ਨੇ ਦੱਸਿਆ ਕਿ ਇਕੋਲੇ ਪੌਲੀਟੈਕਨਿਕ ਦੀ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ (ਐਮਡੀ) ਲਾਰਾ ਚੌਬਾਰਡ ਵੱਲੋਂ 7 ਤੋਂ 11 ਅਕਤੂਬਰ ਤੱਕ ਭਾਰਤ ਯਾਤਰਾ ਦੌਰਾਨ ਇਨ੍ਹਾਂ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ ਹਨ। ਇਕੋਲੇ ਪੌਲੀਟੈਕਨਿਕ ਨੇ ਬਿਆਨ ਵਿੱਚ ਕਿਹਾ ਕਿ ਇਸ ਸੰਸਥਾ ਦੀ ਸਥਾਪਨਾ 1794 ਵਿੱਚ ਦੇਸ਼ ਨੂੰ ਉੱਚ ਸ਼੍ਰੇਣੀ ਦੀ ਸਿਖਲਾਈ ਪ੍ਰਾਪਤ ਇੰਜਨੀਅਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕੀਤੀ ਗਈ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਕੋਲੇ ਪੌਲੀਟੈਕਨਿਕ ਨੇ ਆਈਆਈਟੀ ਦਿੱਲੀ ਅਤੇ ਆਈਆਈਟੀ ਬੰਬਈ ਦੋਵਾਂ ਨਾਲ ਵਿਸ਼ੇਸ਼ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ। -ਪੀਟੀਆਈ
Advertisement
Advertisement
Advertisement