ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਸਟਰੇਲੀਆ ’ਚ ਭਾਰਤੀ ਮੂਲ ਦੇ ਡਰਾਈਵਰ ਖਿਲਾਫ਼ 33 ਵਾਧੂ ਦੋਸ਼ ਲੱਗੇ

07:52 AM Aug 20, 2020 IST

ਮੈਲਬਰਨ: ਆਸਟਰੇਲੀਆ ’ਚ ਚਾਰ ਪੁਲੀਸ ਅਧਿਕਾਰੀਆਂ ਨੂੰ ਦਰੜਨ ਵਾਲੇ ਭਾਰਤੀ ਮੂਲ ਦੇ ਟਰੱਕ ਡਰਾਈਵਰ ਮਹਿੰਦਰ ਸਿੰਘ (47) ਖਿਲਾਫ਼ ਨਸ਼ੇ ਦੀ ਤਸਕਰੀ ਸਮੇਤ 33 ਵਾਧੂ ਦੋਸ਼ ਲਗਾਏ ਗਏ ਹਨ। ਹਾਦਸਾ 22 ਅਪਰੈਲ ਨੂੰ ਮੈਲਬਰਨ ਹਾਈਵੇਅ ’ਤੇ ਵਾਪਰਿਆ ਸੀ। ਚਾਰ ਪੁਲੀਸ ਅਧਿਕਾਰੀ ਈਸਟਰਨ ਫਰੀਵੇਅ ਦੀ ਐਮਰਜੈਂਸੀ ਲੇਨ ’ਚ ਇਕ ਕਾਰ ਡਰਾਈਵਰ ਦਾ ਚਲਾਨ ਕੱਟ ਰਹੇ ਸਨ ਤਾਂ ਮਹਿੰਦਰ ਸਿੰਘ ਨੇ ਉਨ੍ਹਾਂ ਨੂੰ ਪਿੱਛੋਂ ਦੀ ਟਰੱਕ ਨਾਲ ਟੱਕਰ ਮਾਰ ਦਿੱਤੀ ਸੀ। ਪੁਲੀਸ ਅਧਿਕਾਰੀਆਂ ਦੀ ਥਾਂ ’ਤੇ ਹੀ ਮੌਤ ਹੋ ਗਈ ਸੀ। ਮਹਿੰਦਰ ਸਿੰਘ ਨੇ ਪਿਛਲੀ ਪੇਸ਼ੀ ਦੌਰਾਨ ਜ਼ਮਾਨਤ ਦੀ ਅਰਜ਼ੀ ਨਹੀਂ ਦਿੱਤੀ ਸੀ। ਉਸ ਨੂੰ ਪਹਿਲੀ ਅਕਤੂਬਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। -ਪੀਟੀਆਈ

Advertisement

Advertisement
Advertisement
Tags :
ਆਸਟਰੇਲੀਆਖਿਲਾਫ਼,ਡਰਾਈਵਰਭਾਰਤੀਲੱਗੇਵਾਧੂ