ਭੁੰਬਲੀ ਵਿੱਚ ਇਸਤਰੀ ਵਿੰਗ ਦੀ 18 ਮੈਂਬਰੀ ਕਮੇਟੀ ਕੀਤੀ ਕਾਇਮ
ਪੱਤਰ ਪ੍ਰੇਰਕ
ਧਾਰੀਵਾਲ, 19 ਜੁਲਾਈ
ਨੇੜਲੇ ਪਿੰਡ ਭੁੰਬਲੀ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਸਤਰੀ ਵਿੰਗ ਦਾ ਗਠਨ ਕੀਤਾ ਗਿਆ। ਇਸ ਮੌਕੇ ਬੀਬੀਆਂ ਦੀ ਚੁਣੀ 18 ਮੈਂਬਰੀ ਕਮੇਟੀ ਵਿੱਚ ਇਕਾਈ ਪ੍ਰਧਾਨ ਨਰਿੰਦਰ ਕੌਰ, ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੌਰ, ਸੀਨੀਅਰ ਮੀਤ ਪ੍ਰਧਾਨ ਜਗਦੀਸ਼ ਕੌਰ, ਸਕੱਤਰ ਹਰਵਿੰਦਰ ਕੌਰ ਤੇ ਸਹਾਇਕ ਸਕੱਤਰ ਬਲਵਿੰਦਰ ਕੌਰ, ਖਜ਼ਾਨਚੀ ਕਸ਼ਮੀਰ ਕੌਰ ਤੇ ਸਹਾਇਕ ਖਜ਼ਾਨਚੀ ਸੁਰਜੀਤ ਕੌਰ, ਪ੍ਰੈੱਸ ਸਕੱਤਰ ਸਵਿੰਦਰ ਕੌਰ ਤੇ ਸਹਾਇਕ ਪ੍ਰੈੱਸ ਸਕੱਤਰ ਰਾਜਦੀਪ ਕੌਰ, ਜੱਥੇਬੰਦਕ ਸਕੱਤਰ ਦਰਸ਼ਨਾ ਦੇਵੀ, ਪ੍ਰਚਾਰ ਸਕੱਤਰ ਸਰਬਜੀਤ ਕੌਰ ਆਦਿ ਅਹੁਦੇਦਾਰਾਂ ਤੋਂ ਇਲਾਵਾ ਜੀਤ ਕੌਰ, ਲਖਵਿੰਦਰ ਕੌਰ, ਸੁਨੀਤਾ ਦੇਵੀ, ਮਨਪ੍ਰੀਤ ਕੌਰ, ਰਵਿੰਦਰ ਕੌਰ, ਗੁਰਮੀਤ ਕੌਰ ਆਦਿ ਮੈਂਬਰ ਚੁਣੀਆਂ। ਮਾਈ ਭਾਗ ਕੌਰ ਦੀਆਂ ਵਾਰਸ਼ ਬੀਬੀਆਂ ਦੀ ਚੁਣੀ ਟੀਮ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਝੰਡਾ ਚੁੱਕ ਕੇ ਸਰਕਾਰਾਂ ਨੂੰ ਜਗਾਉਣ ਲਈ ਸੰਘਰਸ਼ਾਂ ਨੂੰ ਤੇਜ਼ ਕਰਨ ਅਤੇ ਹੱਕਾਂ ਲਈ ਚੱਲ ਰਹੇ ਮੋਰਚਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਕਿਹਾ ਪਿੰਡ ਤੋਂ ਇਲਾਵਾ ਇਲਾਕੇ ਦੇ ਪਿੰਡਾਂ ਵਿੱਚ ਵੀ ਔਰਤਾਂ ਨੂੰ ਹੱਕਾਂ ਪ੍ਰਤੀ ਜਾਗਰੂਕ ਕਰਕੇ ਲਾਮਬੰਦ ਕਰਨਗੀਆਂ। ਇਸ ਮੌਕੇ ਜਥੇਬੰਦੀ ਦੇ ਆਗੂਆਂ ਅਮਰੀਕ ਸਿੰਘ ਲੋਦੀਪੁਰ, ਸਤਨਾਮ ਸਿੰਘ ਖਾਨਮਲੱਕ, ਸਮਸ਼ੇਰ ਸਿੰਘ, ਹਰਚਰਨ ਸਿੰਘ ਧਾਰੀਵਾਲ ਕਲਾਂ ਨੇ ਵੱਖ ਵੱਖ ਮੁੱਦਿਆਂ ਤੇ ਵਿਚਾਰਾਂ ਕਰਦਿਆਂ ਜਥੇਬੰਦੀ ਦੇ ਵਿਧਾਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਜੱਥੇਬੰਦੀ ਸਰਬੱਤ ਦੇ ਭਲੇ ਦਾ ਮਿਸ਼ਨ ਲੈ ਕੇ ਚਲ ਰਹੀ ਤੇ ਹੱਕ ਸੱਚ ਲਈ ਸਾਂਝੇ ਮੋਰਚਿਆਂ ਤੇ ਸੰਘਰਸ਼ ਕਰਦੀ ਹੈ। ਜਥੇਬੰਦੀ ’ਚ ਕਿਸਾਨ, ਮਜ਼ਦੂਰ, ਦੁਕਾਨਦਾਰ, ਮੁਲਾਜ਼ਮ ਆਦਿ ਸਾਰਿਆਂ ਨੂੰ ਬਰਾਬਰ ਦਾ ਸਤਿਕਾਰ ਮਿਲਦਾ ਹੈ। ਉਨ੍ਹਾਂ ਕਿਹਾ ਪੰਜਾਬ ਵਿੱਚ ਦਨਿੋ ਦਨਿ ਵੱਧ ਰਹੀ ਮਹਿੰਗਾਈ, ਬੇਰੋਜ਼ਗਾਰੀ ਤੇ ਨਸ਼ੇ ਵੱਡਾ ਚਿੰਤਾ ਦਾ ਵਿਸ਼ਾ ਹੈ, ਸਰਕਾਰ ਇਨ੍ਹਾਂ ਪ੍ਰਤੀ ਗੰਭੀਰਤਾ ਨਾਲ ਕਦਮ ਚੁੱਕੇ।