For the best experience, open
https://m.punjabitribuneonline.com
on your mobile browser.
Advertisement

ਰੀਲ ਬਣਾਉਂਦੇ ਸਮੇਂ 11 ਸਾਲਾ ਬੱਚੇ ਦੀ ਮੌਤ

07:23 AM Jul 22, 2024 IST
ਰੀਲ ਬਣਾਉਂਦੇ ਸਮੇਂ 11 ਸਾਲਾ ਬੱਚੇ ਦੀ ਮੌਤ
Advertisement

ਮੁਰੈਨਾ, 21 ਜੁਲਾਈ
ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਵਿੱਚ ਸੋੋਸ਼ਲ ਮੀਡੀਆ ਲਈ ਰੀਲ ਬਣਾਉਂਦੇ ਸਮੇਂ ਗਲੇ ’ਚ ਰੱਸਾ ਬੰਨ੍ਹਣ ਨਾਲ 11 ਸਾਲਾ ਲੜਕੇ ਦੀ ਮੌਤ ਹੋ ਗਈ। ਸਬ-ਡਿਵੀਜ਼ਨਲ ਪੁਲੀਸ ਅਧਿਕਾਰੀ ਰਵੀ ਭਦੌਰੀਆ ਨੇ ਦੱਸਿਆ ਕਿ ਸ਼ਨਿੱਚਰਵਾਰ ਦੀ ਸ਼ਾਮ ਅੰਬਾਹ ਕਸਬੇ ਵਿੱਚ ਵਾਪਰੀ ਘਟਨਾ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ।
ਉਨ੍ਹਾਂ ਕਿਹਾ ਕਿ ਸੱਤਵੀਂ ਕਲਾਸ ਵਿੱਚ ਪੜ੍ਹਨ ਵਾਲਾ ਕਰਨ ਪਰਮਾਰ ਆਪਣੇ ਘਰ ਦੇ ਨੇੜੇ ਹੋਰ ਬੱਚਿਆਂ ਨਾਲ ਖੇਡ ਰਿਹਾ ਸੀ। ਘਟਨਾ ਸਥਾਨ ’ਤੇ ਇੱਕ ਲੜਕੇ ਵੱਲੋਂ ਬਣਾਈ ਗਈ ਵੀਡੀਓ ਵਿੱਚ ਕਰਨ ਦੇ ਗਲੇ ਵਿੱਚ ਇੱਕ ਦਰੱਖਤ ਨਾਲ ਬੰਨ੍ਹੀ ਰੱਸੀ ਪਾਈ ਹੈ ਅਤੇ ਉਹ ਇਉਂ ਜਤਾ ਰਿਹਾ ਹੈ ਕਿ ਉਸ ਨੂੰ ਦਰਦ ਹੋ ਰਿਹਾ ਹੋਵੇ, ਜਦਕਿ ਉਸ ਦੇ ਦੁਆਲੇ ਹੋਰ ਬੱਚੇ ਖੇਡ ਰਹੇ ਹਨ। ਪੁਲੀਸ ਅਨੁਸਾਰ ਹੋਰ ਬੱਚਿਆਂ ਨੂੰ ਲੱਗਦਾ ਹੈ ਕਿ ਕਰਨ ਨਾਟਕ ਕਰ ਰਿਹਾ ਹੈ ਪਰ ਕੁੱਝ ਸਮੇਂ ਵਿੱਚ ਹੀ ਉਹ ਬੇਹੋਸ਼ ਹੋ ਗਿਆ। ਪੁਲੀਸ ਨੇ ਦੱਸਿਆ ਕਿ ਕਰਨ ਦੇ ਪਰਿਵਾਰ ਦੇ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ
ਕਰਾਰ ਦਿੱਤਾ। -ਪੀਟੀਆਈ

Advertisement
Advertisement
Author Image

sukhwinder singh

View all posts

Advertisement