ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ’ਚ ਹਿੱਸੇਦਾਰੀ ਵਧਾਉਣ ਲੱਗਾ ਅਮੂਲ: ਰਾਜੇਵਾਲ

07:24 AM Jul 20, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਜੁਲਾਈ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਅੱਜ ਇੱਥੇ ਕਿਹਾ ਕਿ ਸੂਬੇ ਦੇ ਸਹਿਕਾਰੀ ਅਦਾਰੇ ਮਿਲਕਫੈੱਡ ਦੀ ਮਾਰਕੀਟ ਵਿੱਚ ਹਿੱਸੇਦਾਰੀ ’ਚ ਕਮੀ ਆਉਣ ਲੱਗੀ ਹੈ ਜਦਕਿ ਗੁਜਰਾਤ ਸਥਿਤ ਦੁੱਧ ਸਹਿਕਾਰੀ ਸੰਸਥਾ ਅਮੂਲ ਵੱਲੋਂ ਮੰਡੀ ’ਚ ਆਪਣੀ ਹਿੱਸੇਦਾਰੀ ਵਧਾਈ ਜਾ ਰਹੀ ਹੈ। ਯੂਨੀਅਨ ਨੇ ਕਰਮਚਾਰੀਆਂ ਵੱਲੋਂ ਜਾਣ-ਬੁੱਝ ਕੇ ਸਹਿਕਾਰੀ ਅਦਾਰੇ ਨੂੰ ਨੁਕਸਾਨ ਪਹੁੰਚਾਉਣ ਦੀਆਂ ਕਈ ਮਿਸਾਲਾਂ ਦਸਦਿਆਂ ਵਿੱਤੀ ਗੜਬੜੀਆਂ ਦੇ ਕਥਿਤ ਮਾਮਲਿਆਂ ਦੀ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਿਲਕਫੈੱਡ ਵਿੱਤੀ ਗੜਬੜੀਆਂ ਦੇ ਕਈ ਮਾਮਲਿਆਂ ਵਿੱਚ ਘਿਰੀ ਹੋਈ ਹੈ। ਉਨ੍ਹਾਂ ਕਿਹਾ ਕਿ ਅਮੂਲ ਬਟਾਲਾ, ਖਮਾਣੋਂ ਅਤੇ ਰਾਮਪੁਰਾ ਫੂਲ ਵਿੱਚ ਤਿੰਨ ਮਿਲਕ ਪਲਾਂਟ ਸਥਾਪਤ ਕਰਨ ਤੋਂ ਬਾਅਦ ਹੌਲੀ-ਹੌਲੀ ਆਪਣੀ ਮਾਰਕੀਟ ਹਿੱਸੇਦਾਰੀ ਵਧਾ ਰਹੀ ਹੈ। ਉਹ ਦੁੱਧ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖ਼ਰੀਦ ਰਹੇ ਹਨ, ਜੋ ਕਿ ਮਿਲਕਫੈੱਡ ਵੱਲੋਂ ਦਿੱਤੀ ਜਾ ਰਹੀ ਦਰ ਤੋਂ ਵੱਧ ਹੈ। ਰਾਜੇਵਾਲ ਨੇ ਦੱਸਿਆ ਕਿ ਪਹਿਲਾਂ ਮਿਲਕਫੈੱਡ ਦਿੱਲੀ ਨੂੰ ਰੋਜ਼ਾਨਾ 80,000 ਲਿਟਰ ਦੁੱਧ ਦੀ ਸਪਲਾਈ ਕਰਦਾ ਸੀ ਜੋ ਹੁਣ ਘਟ ਕੇ ਸਿਰਫ਼ 18,000 ਲਿਟਰ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਅਤੇ ਮੁਹਾਲੀ ਵਿਚਲੇ ਮਿਲਕ ਪਲਾਟਾਂ ਤੋਂ ਇਲਾਵਾ ਕਈ ਹੋਰ ਪਲਾਂਟ ਵੀ ਵੱਡੇ ਘਾਟੇ ਵਿੱਚ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸਹਿਕਾਰੀ ਅਦਾਰੇ ਦੀ ਗਤੀਸ਼ੀਲ ਵਪਾਰਕ ਤਬਦੀਲੀ ਦੀ ਸ਼ੁਰੂਆਤ ਕਰਨ ਦਾ ਵੇਲਾ ਆ ਗਿਆ ਹੈ।

Advertisement

Advertisement