ਅੰਮ੍ਰਿਤਸਰ: ਪਿੰਡ ਕੰਦੋਵਾਲੀ ’ਚ ਮਾਂ, ਭਾਬੀ ਤੇ ਭਤੀਜੇ ਦਾ ਕਤਲ ਕਰਨ ਬਾਅਦ ਨੌਜਵਾਨ ਨੇ ਪੁਲੀਸ ਕੋਲ ਆਤਮਸਮਰਪਣ ਕੀਤਾ
11:15 AM Apr 04, 2024 IST
Advertisement
ਰਣਬੀਰ ਸਿੰਘ ਚੇਤਨਪੁਰਾ
ਚੇਤਨਪੁਰਾ, 4 ਅਪਰੈਲ
ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੰਦੋਵਾਲੀ ਵਿਖੇ ਬੀਤੀ ਰਾਤ 35 ਸਾਲ ਨੌਜਵਾਨ ਅੰਮ੍ਰਿਤਪਾਲ ਸਿੰਘ ਨੇ ਆਪਣੀ ਮਾਂ ਮਨਬੀਰ ਕੌਰ, ਭਾਬੀ ਅਵਨੀਤ ਕੌਰ ਅਤੇ ਭਤੀਜੇ ਸਮਰੱਥ ਸਿੰਘ (2) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਕੇ ਥਾਣਾ ਝੰਡੇਰ ਵਿੱਚ ਪੇਸ਼ ਹੋ ਗਿਆ। ਡੀਐੱਸਪੀ ਅਜਨਾਲਾ ਸਮੇਤ ਥਾਣਾ ਝੰਡੇਰ ਵੱਲੋਂ ਮੌਕੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਉਸ ਦੀ ਪਤਨੀ ਸ਼ਰਨਜੀਤ ਕੌਰ ਆਪਣੇ ਦੋ ਬੱਚਿਆਂ ਸਮੇਤ ਦੋ ਸਾਲਾਂ ਤੋਂ ਵੱਖ ਰਹਿ ਰਹੀ ਹੈ। ਉਸ ਦਾ ਭਰਾ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਵਿਚ ਹੈ, ਜਦਕਿ ਉਸ ਦੇ ਭਰਾ ਦੀ ਪਤਨੀ ਅਵਰੀਤ ਕੌਰ ਅਤੇ ਭਤੀਜਾ ਉਸ ਦੀ ਮਾਤਾ ਮਨਬੀਰ ਕੌਰ ਨਾਲ ਰਹਿੰਦੇ ਸਨ।
Advertisement
Advertisement
Advertisement