ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਮ੍ਰਿਤਸਰ: ਸੁਪਰ ਮਾਡਲ ਬੂਥ ਬਣਿਆ ਖਿੱਚ ਦਾ ਕੇਂਦਰ

11:21 AM Jun 02, 2024 IST
ਐੱਸ ਐੱਲ ਭਵਨ ਸਕੂਲ ਵਿੱਚ ਸਜਾਇਆ ਗਿਆ ਗੁਲਾਬੀ ਆਟੋ।

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 1 ਜੂਨ
ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਰਾਂ ਦੀਆਂ ਵੋਟ ਪਵਾਉਣ ਦੇ ਨਾਲ-ਨਾਲ ਜ਼ਿਲ੍ਹਾ ਵਾਸੀਆਂ ਨੂੰ ਵਾਤਾਵਰਨ ਸੰਭਾਲ ਦਾ ਸੱਦਾ ਦੇਣ ਲਈ ਚੋਣ ਬੂਥਾਂ ’ਤੇ ਵਿਸ਼ੇਸ਼ ਉਪਰਾਲੇ ਕੀਤੇ। ਹਰੇਕ ਵਿਧਾਨ ਸਭਾ ਹਲਕੇ ਵਿੱਚ ਇੱਕ-ਇੱਕ ਬੂਥ ਨੂੰ ਗਰੀਨ ਬੂਥ ਐਲਾਨ ਕੇ ਉੱਥੇ ਵੋਟਰਾਂ ਨੂੰ ਘਰਾਂ ਅਤੇ ਖੇਤਾਂ ਵਿੱਚ ਲਗਾਉਣ ਲਈ ਬੂਟੇ ਵੰਡੇ ਗਏ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਲਾਸਟਿਕ ਦੇ ਲਿਫਾਫਿਆਂ ਨੂੰ ਰੋਕਣ ਲਈ ਜਨਤਾ ਦਾ ਸਾਥ ਲੈਣ ਵਾਸਤੇ ਕੱਪੜੇ ਦੇ ਬਣੇ ਬੈਗ ਵੰਡੇ।
ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਵੱਡੇ ਬੈਨਰ ਵੀ ਲਗਾਏ ਗਏ ਅਤੇ ਸਾਹਿਤ ਵੀ ਵੰਡਿਆ ਗਿਆ। ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਜਿਨ੍ਹਾਂ ਦੀ ਪ੍ਰੇਰਣਾ ਨਾਲ ਹਰੇਕ ਬੂਥ ’ਤੇ ਦਿਵਿਆਂਗ ਵੋਟਰਾਂ ਲਈ ਵੀਲ੍ਹ ਚੇਅਰ ਦੇ ਪ੍ਰਬੰਧ ਵੀ ਕੀਤੇ ਗਏ ਅਤੇ ਸਿਖਲਾਈ ਪ੍ਰਾਪਤ ਵਾਲੰਟੀਅਰ ਵੀ ਮੌਜੂਦ ਰਹੇ। ਐੱਸ ਐੱਲ ਭਵਨ ਸਕੂਲ ਵਿੱਚ ਬਣਾਇਆ ਗਿਆ ਸੁਪਰ ਮਾਡਲ ਵੋਟਰਾਂ ਲਈ ਖਿੱਚ ਦਾ ਕੇਂਦਰ ਰਿਹਾ। ਵੋਟਰਾਂ ਦਾ ਸਵਾਗਤ ਲਈ ਢੋਲ, ਰੰਗੋਲੀ, ਚਾਹ, ਪਾਣੀ, ਲੱਸੀ ਤੋਂ ਇਲਾਵਾ ਗੋਲਗੱਪੇ, ਟਿੱਕੀ, ਚਾਟ ਵਰਗੇ ਪਕਵਾਨ ਪਰੋਸੇ ਗਏ। ਸ਼ਾਹੀ ਟੈਂਟ ਦੀ ਸਜਾਵਟ, ਵਧੀਆ ਉਡੀਕ ਘਰ, ਬੱਚਿਆਂ ਲਈ ਕਰੈਚ, ਕਿਤਾਬਾਂ ਦੀ ਪ੍ਰਦਰਸ਼ਨੀ, ਮਹਿਲਾ ਵੋਟਰਾਂ ਲਈ ਨੇਲ ਆਰਟ ਦਾ ਪ੍ਰਬੰਧ ਅਤੇ ਨੌਜਵਾਨ ਵੋਟਰਾਂ ਨੂੰ ਕਿੱਤਾ ਮੁਖੀ ਸਿੱਖਿਆ ਤੋਂ ਜਾਣੂ ਕਰਵਾਉਣ ਲਈ ਤਕਨੀਕੀ ਸਿੱਖਿਆ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਰਹੀ। ਇਸ ਮੌਕੇ 18 ਸਾਲ ਪੂਰੇ ਹੋਣ ਉਪਰੰਤ ਪਹਿਲੀ ਵਾਰ ਵੋਟ ਪਾਉਣ ਆਉਣ ਵਾਲੇ ਨੌਜਵਾਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟ ਪਾਉਣ ਲਈ ਤਾਇਨਾਤ ਕੀਤੇ ਗਏ ਅਮਲੇ, ਸੁਰੱਖਿਆ ਵਿੱਚ ਲੱਗੇ ਕਰਮਚਾਰੀਆਂ ਅਤੇ ਵਾਲੰਟੀਅਰਾਂ ਦਾ ਵਤੀਰਾ ਵੀ ਸਲਾਹੁਣਯੋਗ ਰਿਹਾ। ਗਰਮੀ ਦੇ ਬਾਵਜੂਦ ਇਹ ਅਮਲਾ ਬੜੇ ਠਰੰਮੇ ਨਾਲ ਸੇਵਾਵਾਂ ਦਿੰਦਾ ਰਿਹਾ ਜਿਸ ਦੀ ਤਾਰੀਫ ਸੀਨੀਅਰ ਸਿੀਟਜਨਾਂ ਅਤੇ ਪੱਤਰਕਾਰਾਂ ਨੇ ਵੀ ਕੀਤੀ। ਪੀਣ ਲਈ ਸ਼ਰਬਤ, ਵੀਲ ਚੇਅਰ, ਛਾਂ ਅਤੇ ਪੱਖੇ ਦੀ ਹਵਾ ਨਾਲ ਵੋਟਾਂ ਪਾਉਣ ਵਾਲਿਆਂ ਦੇ ਨਾਲ ਨਾਲ ਕਵਰੇਜ਼ ਕਰਦੇ ਪੱਤਰਕਾਰ ਵੀ ਬਿਨਾਂ ਕਿਸੇ ਤਕਲੀਫ਼ ਤੋਂ ਆਪਣਾ ਕੰਮ ਪੂਰਾ ਕਰ ਸਕੇ।

Advertisement

Advertisement