ਅੰਮ੍ਰਿਤਸਰ: ਕੌਮਾਂਤਰੀ ਸਰਹੱਦ ਨੇੜਿਓਂ ਪਿਸਤੌਲ ਦਾ ਹਿੱਸਾ ਅਤੇ ਹੈਰੋਇਨ ਦਾ ਪੈਕੇਟ ਮਿਲਿਆ
05:17 PM Jun 24, 2025 IST
Advertisement
ਚੰਡੀਗੜ੍ਹ, 24 ਜੂਨ
Advertisement
ਸੀਮਾ ਸੁਰੱਖਿਆ ਬਲ (BSF) ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਖੇਤਾਂ ’ਚੋਂ ਪਿਸਤੌਲ ਦਾ ਥੱਲੇ ਵਾਲਾ ਹਿੱਸਾ ਅਤੇ ਮੈਗਜ਼ੀਨ ਮਿਲਿਆ ਹੈ।
Advertisement
Advertisement
ਬੀਐੱਸਐੱਫ ਦੇ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਹਥਿਆਰ ਪੀਲੇ ਰੰਗ ਦੀ ਟੇਪ ਵਿੱਚ ਲਪੇਟਿਆ ਹੋਇਆ ਸੀ ਜੋ ਰੋੜਾਂਵਾਲਾ ਖੁਰਦ ਪਿੰਡ ਦੇ ਖੇਤ ਵਿੱਚੋਂ ਮਿਲਿਆ ਹੈ।
ਉਸ ਨੇ ਦੱਸਿਆ ਕਿ ਤਲਾਸ਼ ਮੁਹਿੰਮ ਦੌਰਾਨ ਇਸੇ ਖੇਤ ਵਿੱਚੋਂ ਐਤਵਾਰ ਨੂੰ ਹੈਰੋਇਨ ਦਾ 493 ਗ੍ਰਾਮ ਭਾਰ ਵਾਲਾ ਪੈਕੇਟ ਵੀ ਮਿਲਿਆ ਸੀ। ਇਸ ਪੈਕੇਟ ਨੂੰ ਵੀ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਸੀ ਜਿਸ ਦੇ ਨਾਲ ਧਾਤ ਦੀ ਰਿੰਗ ਜੁੜੀ ਹੋਈ ਸੀ। -ਪੀਟੀਆਈ
Advertisement