ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੰਮ੍ਰਿਤਸਰ: ਬੀਐੱਸਐੱਫ਼ ਹੱਥੋਂ ਸਰਹੱਦ ’ਤੇ ਪਾਕਿ ਘੁਸਪੈਠੀਆ ਹਲਾਕ

01:33 PM Sep 17, 2024 IST
ਘੁਸਪੈਠੀਏ ਕੋਲੋਂ ਬਰਾਮਦ ਪਾਕਿਸਤਾਨੀ ਕਰੰਸੀ ਬਰਾਮਦ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਸਤੰਬਰ
ਬੀਐਸਐਫ ਨੇ ਪਾਕਿਸਤਾਨ ਸਰਹੱਦ ’ਤੇ ਪਿੰਡ ਰਤਨ ਖੁਰਦ ਨੇੜੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਦਿੱਤਾ ਹੈ। ਉਸ ਕੋਲੋਂ ਕੁਝ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ।
ਬੀਐਸਐਫ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਲਗਭਗ 9:30 ਵਜੇ ਸਰਹੱਦ ’ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਸਰਹੱਦ ਨੇੜੇ ਹਲਚਲ ਦੇਖੀ ਅਤੇ ਇੱਕ ਵਿਅਕਤੀ ਨੂੰ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਸਰਹੱਦ ਵਿੱਚ ਦਾਖਲ ਹੁੰਦਿਆਂ ਦੇਖਿਆ। ਇਹ ਵਿਅਕਤੀ ਹਨੇਰੇ ਦਾ ਲਾਭ ਲੈਂਦੇ ਹੋਏ ਕੌਮਾਂਤਰੀ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ਵੱਲ ਵੱਧ ਰਿਹਾ ਸੀ।

Advertisement

ਬੀਐੱਸਐੱਫ ਹੱਥੋਂ ਮਾਰਿਆ ਗਿਆ ਪਾਕਿਸਤਾਨੀ ਘੁਸਪੈਠੀਆ

ਬੀਐਸਐਫ ਜਵਾਨਾਂ ਨੇ ਉਸ ਨੂੰ ਰੁਕਣ ਦੀ ਚੇਤਾਵਨੀ ਦਿੱਤੀ ਪਰ ਉਹ ਅਗਾਂਹ ਵਧਦਾ ਰਿਹਾ। ਇਸ ’ਤੇ ਜਵਾਨਾਂ ਨੇ ਉਸ ’ਤੇ ਗੋਲੀ ਚਲਾਈ ਅਤੇ ਉਹ ਇਸ ਗੋਲੀਬਾਰੀ ਵਿੱਚ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਘੁਸਪੈਠੀਏ ਕੋਲੋਂ ਪਾਕਿਸਤਾਨੀ ਕਰੰਸੀ ਦੇ 270 ਰੁਪਏ ਬਰਾਮਦ ਹੋਏ ਹਨ। ਬੀਐਸਐਫ ਨੇ ਲਾਸ਼ ਅਗਲੀ ਕਾਰਵਾਈ ਵਾਸਤੇ ਘਰਿੰਡਾ ਪੁਲੀਸ ਥਾਣੇ ਨੂੰ ਸੌਂਪ ਦਿੱਤੀ ਹੈ।
ਇਸ ਦੌਰਾਨ ਬੀਐਸਐਫ ਵੱਲੋਂ ਫਾਜ਼ਿਲਕਾ ਬਾਰਡਰ ’ਤੇ ਵੀ ਦੋ ਤਸਕਰਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਲਗਭਗ ਇੱਕ ਕਿਲੋ ਹੇੈਰੋਇਨ ਬਰਾਮਦ ਹੋਈ। ਇਹ ਘਟਨਾ ਪਿੰਡ ਕਾਦਰ ਬਖਸ਼ ਨੇੜੇ ਵਾਪਰੀ ਹੈ। ਕਾਬੂ ਕੀਤੇ ਗਏ ਦੋਵੇਂ ਵਿਅਕਤੀ ਫਾਜ਼ਿਲਕਾ ਜ਼ਿਲੇ ਦੇ ਪਿੰਡ ਮੁੰਬੇ ਕੇ ਅਤੇ ਚੱਕ ਅਮੀਰਾਂ ਦੇ ਵਾਸੀ ਹਨ। ਉਹ ਇੱਥੇ ਪਾਕਿਸਤਾਨ ਵੱਲੋਂ ਆਏ ਡਰੋਨ ਵੱਲੋਂ ਸੁੱਟੀ ਗਈ ਹੈਰੋਇਨ ਦੀ ਖੇਪ ਚੁੱਕਣ ਵਾਸਤੇ ਪੁੱਜੇ ਸਨ। ਘਟਨਾ ਸਥਾਨ ਤੋਂ ਦੋ ਪੈਕਟ ਨਸ਼ੀਲੇ ਪਦਾਰਥ ਦੇ ਮਿਲੇ ਹਨ।

Advertisement
Advertisement