ਫਗਵਾੜਾ ਤੇ ਅੰਮ੍ਰਿਤਸਰ ’ਚ ਕਾਂਗਰਸ ਤੇ ਭਾਜਪਾ ਨੇ ਉਮੀਦਵਾਰ ਐਲਾਨੇ
ਫਗਵਾੜਾ, 10 ਦਸੰਬਰ
ਫਗਵਾੜਾ ਨਗਰ ਨਿਗਮ ਚੋਣਾਂ ਲਈ ਕਾਂਗਰਸ ਵੱਲੋਂ ਅੱਜ 35 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਸੂਚੀ ਮੁਤਾਬਕ ਵਾਰਡ ਨੰਬਰ 1 ਤੋਂ ਸੀਤਾ ਦੇਵੀ, ਵਾਰਡ ਨੰਬਰ 2 ਤੋਂ ਪਦਮ ਦੇਵ ਸੁਧੀਰ, ਵਾਰਡ ਨੰਬਰ 4 ਤੋਂ ਜਤਿੰਦਰ ਵਰਮਾਨੀ, ਵਾਰਡ ਨੰਬਰ 5 ਤੋਂ ਦੀਪਕ ਮਾਲਾ, ਵਾਰਡ ਨੰਬਰ 7 ਤੋਂ ਪਿੰਕੀ ਭਾਟੀਆ, 8 ਤੋਂ ਸੰਜੀਵ ਕੁਮਾਰ ਬੁੱਗਾ, 9 ਤੋਂ ਪ੍ਰਿਅੰਕਾ ਘਈ, 10 ਤੋਂ ਵਿਨੋਦ ਵਰਮਾਨੀ, 11 ਤੋਂ ਮਨਜੀਤ ਕੌਰ ਬਸਰਾ, 15 ਤੋਂ ਪਰਮਜੀਤ ਕੌਰ ਵਾਲੀਆ, 17 ਤੋਂ ਨੀਰਜ, 18 ਤੋਂ ਰਾਮਪਾਲ ਉੱਪਲ, 19 ਤੋਂ ਐਡਵੋਟ ਰਿੰਪੀ ਗਿੱਲ, 20 ਤੋਂ ਮੁਨੀਸ਼ ਪ੍ਰਭਾਕਰ, 21 ਤੋਂ ਪਰਵਿੰਦਰ ਕੌਰ ਰਘਬੋਤਰਾ, 23 ਤੋਂ ਸੰਗੀਤਾ ਗੁਪਤਾ, 26 ਤੋਂ ਰਣਜੀਤ ਕੌਰ ਰਾਣੀ, 27 ਤੋਂ ਤ੍ਰਿਪਤਾ ਸ਼ਰਮਾ, 28 ਤੋਂ ਗੁਰਪ੍ਰੀਤ ਕੌਰ, 29 ਤੋਂ ਅਨੀਤਾ ਰਾਣੀ, 30 ਤੋਂ ਪ੍ਰਦੀਪ ਕੁਮਾਰ, 31 ਤੋਂ ਬਲਜੀਤ ਕੌਰ ਬੁੱਟਰ, 32 ਤੋਂ ਸੁਸ਼ੀਲ ਮੈਣੀ, 33 ਤੋਂ ਵੀਨਾ ਰਾਣੀ, 35 ਤੋਂ ਸੋਨੀਆ ਜੋਸ਼ੀ, 36 ਤੋਂ ਤਰਨਜੀਤ ਸਿੰਘ ਵਾਲੀਆ, 37 ਤੋਂ ਪ੍ਰੇਮ ਕੌਰ ਚਾਨਾ, 39 ਤੋਂ ਰੀਨਾ ਰਾਣੀ ਸ਼ਰਮਾ, 41 ਤੋਂ ਸੁਸ਼ਮਾ ਸ਼ਰਮਾ, 43 ਤੋਂ ਸੁਨੀਤਾ ਦੇਵੀ, 46 ਤੋਂ ਸੌਰਵ ਜੋਸ਼ੀ, 47 ਤੋਂ ਮੋਨਿਕਾ ਚੱਢਾ, 48 ਤੋਂ ਅਸ਼ਵਨੀ ਸ਼ਰਮਾ, 49 ਤੋਂ ਸੁਮੀਤਾ ਪਰਾਸ਼ਰ ਤੇ 50 ਤੋਂ ਇੰਸ. ਵਿਕਰਮ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਵਰਨਣਯੋਗ ਹੈ ਕਿ ਫਗਵਾੜਾ ’ਚ ਕੁੱਲ 50 ਵਾਰਡ ਹਨ ਜਿਨ੍ਹਾਂ ’ਚੋਂ 35 ਵਾਰਡਾਂ ਦੇ ਉਮੀਦਵਾਰ ਐਲਾਨਣ ਤੋਂ ਬਾਕੀ 15 ਵਾਰਡਾਂ ਦੇ ਉਮੀਦਵਾਰਾਂ ਦੀ ਸੂਚੀ ਰਹਿ ਗਈ ਹੈ। ਨਗਰ ਨਿਗਮ ਚੋਣਾਂ ਲਈ ਹੁਣ ਸਿਰਫ਼ ਕਾਂਗਰਸ ਪਾਰਟੀ ਵਲੋਂ ਹੀ ਉਮੀਦਵਾਰਾ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ ਜਦਕਿ ਬਾਕੀ ਪਾਰਟੀਆਂ ਵਲੋਂ ਅਜੇ ਤੱਕ ਕੋਈ ਸੂਚੀ ਨਹੀਂ ਜਾਰੀ ਹੋਈ ਹੈ।
ਭਗਵਾ ਪਾਰਟੀ ਵੱਲੋਂ 85 ਉਮੀਦਵਾਰਾਂ ਦੀ ਸੂਚੀ ਜਾਰੀ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 10 ਦਸੰਬਰ
ਭਾਜਪਾ ਵੱਲੋਂ ਨਗਰ ਨਿਗਮ ਦੀਆਂ ਚੋਣਾਂ ਵਾਸਤੇ ਅੰਮ੍ਰਿਤਸਰ ਤੋਂ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਅੱਜ ਸ਼ਾਮ ਨੂੰ ਜਾਰੀ ਕੀਤੀ ਗਈ ਹੈ। ਇਸ ਸੂਚੀ ਦੇ ਮੁਤਾਬਿਕ ਭਾਜਪਾ ਵੱਲੋਂ ਨਗਰ ਨਿਗਮ ਦੀਆਂ ਇਹ ਚੋਣਾਂ ਆਪਣੇ ਬਲਬੂਤੇ ’ਤੇ ਲੜੀਆਂ ਜਾ ਰਹੀਆਂ ਹਨ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ ਅਤੇ ਭਾਜਪਾ ਦੇ ਸੰਗਠਨ ਸਕੱਤਰ ਸ੍ਰੀ ਨਿਵਾਸਲੂ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਨਿਗਮ ਚੋਣਾਂ ਦੇ ਇੰਚਾਰਜ ਅਸ਼ਵਨੀ ਸੇਖੜੀ ਅਤੇ ਸਹਿ-ਇੰਚਾਰਜ ਰਕੇਸ਼ ਕੁਮਾਰ ਤੇ ਹੋਰਨਾਂ ਵੱਲੋਂ ਵਿਚਾਰ ਚਰਚਾ ਮਗਰੋਂ ਅੰਮ੍ਰਿਤਸਰ ਨਗਰ ਨਿਗਮ ਦੇ ਵਾਸਤੇ ਭਾਜਪਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਅੰਮ੍ਰਿਤਸਰ ਨਗਰ ਨਿਗਮ ਵਿੱਚ 85 ਵਾਰਡਾਂ ਹਨ ਅਤੇ ਭਾਜਪਾ ਵੱਲੋਂ ਸਾਰੀਆਂ ਵਾਰਡਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਭਾਜਪਾ ਵੱਲੋਂ 85 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।
ਸ੍ਰੀ ਸੰਧੂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚੋਂ 85 ਵਾਰਡਾਂ ਵਿੱਚੋਂ ਲਗਭਗ 500 ਤੋਂ ਵੱਧ ਭਾਜਪਾ ਦੇ ਆਗੂਆਂ ਵੱਲੋਂ ਚੋਣ ਲੜਨ ਵਾਸਤੇ ਆਪਣੇ ਪੱਤਰ ਦਿੱਤੇ ਗਏ ਸਨ ਜਿਨ੍ਹਾਂ ’ਤੇ ਸੂਬਾ ਪੱਧਰ ’ਤੇ ਵਿਚਾਰ ਚਰਚਾ ਕਰਨ ਮਗਰੋਂ 85 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਸੂਚੀ ਜਾਰੀ ਕੀਤੀ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਦੂਜੇ ਦਿਨ ਅੰਮ੍ਰਿਤਸਰ ਨਗਰ ਨਿਗਮ ਵਾਸਤੇ ਸਿਰਫ ਇੱਕ ਉਮੀਦਵਾਰ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅੰਮ੍ਰਿਤਸਰ ਨਗਰ ਨਿਗਮ ਵਾਸਤੇ 85 ਵਾਰਡਾਂ, ਬਾਬਾ ਬਕਾਲਾ ਨਗਰ ਪੰਚਾਇਤ ਵਾਸਤੇ 13, ਰਈਆ ਤੋਂ ਇੱਕ, ਰਾਜਾਸਾਂਸੀ 13, ਮਜੀਠਾ ਇਕ ਅਤੇ ਅਜਨਾਲਾ ਨਗਰ ਪੰਚਾਇਤ ਵਾਸਤੇ ਦੋ ਵਾਰਡਾਂ ਤੋਂ ਚੋਣ ਹੋਣੀ ਹੈ।