ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਹਿਲਾ ਕਮਿਸ਼ਨ ਦੀ ਮੁਖੀ ਵੱਲੋਂ ਅੰਮ੍ਰਿਤਸਰ ਜੇਲ੍ਹ ਦਾ ਦੌਰਾ

06:44 AM Jul 17, 2024 IST

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਜੁਲਾਈ
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਅੱਜ ਸਥਾਨਕ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਅਤੇ ਮਹਿਲਾ ਕੈਦੀਆਂ ਨੂੰ ਮਿਲਣ ਵਾਲੀ ਸਹੂਲਤਾਂ ਦਾ ਜਾਇਜ਼ਾ ਲਿਆ।
ਕਮਿਸ਼ਨ ਮੁਖੀ ਨੇ ਜੇਲ੍ਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਹਿਲਾ ਕੈਦੀਆਂ ਦੀ ਮੈਡੀਕਲ ਜਾਂਚ ਕਰਵਾਈ ਜਾਵੇ ਅਤੇ ਮਹਿਲਾ ਬੰਦੀਆਂ ਨੂੰ ਕਾਨੂੰਨੀ, ਡਾਕਟਰੀ ਤੇ ਸਿੱਖਿਆ ਆਦਿ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਨਿਰੀਖਣ ਕਰ ਕੇ ਹੋਰ ਬਿਹਤਰ ਕੀਤਾ ਜਾਵੇ। ਸ੍ਰੀਮਤੀ ਗਿੱਲ ਨੇ ਮਹਿਲਾ ਬੰਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇਗਾ। ਇਸ ਮੌਕੇ ਕੁਝ ਮਹਿਲਾ ਬੰਦੀਆਂ ਨੇ ਆਪਣੇ ਅੰਡਰ ਟ੍ਰਾਇਲ ਕੇਸਾਂ ਨੂੰ ਲੈ ਕੇ ਕਮਿਸ਼ਨ ਨੂੰ ਕਿਹਾ ਕਿ ਲੰਬੇ ਸਮੇਂ ਤੋਂ ਉਨ੍ਹਾਂ ਦੇ ਕੇਸਾਂ ’ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਚੇਅਰਪਰਸਨ ਨੇ ਜੇਲ੍ਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੰਬੇ ਸਮੇਂ ਤੋਂ ਅੰਡਰ ਟ੍ਰਾਇਲ ਚਲ ਰਹੇ ਕੇਸਾਂ ਦੀ ਰਿਪੋਰਟ ਦੇਣ। ਚੇਅਰਪਰਸਨ ਨੇ ਮਹਿਲਾ ਬੰਦੀਆਂ ਵੱਲੋਂ ਤਿਆਰ ਕੀਤੇ ਗਏ ਉਤਪਾਦ ਵੀ ਦੇਖੇ ਅਤੇ ਮਹਿਲਾ ਬੰਦੀਆਂ ਕੋਲੋਂ ਤਿਆਰ ਕਰਵਾਏ ਗਏ ਸੂਟ, ਬੱਚਿਆਂ ਦੇ ਖਿਡੌਣੇ, ਟੈਡੀ ਬੀਅਰ ਆਦਿ ਬਾਜ਼ਾਰ ਵਿੱਚ ਵੇਚੇ ਜਾਂਦੇ ਹਨ , ਨੂੰ ਵਧੀਆ ਉਪਰਾਲਾ ਦੱਸਿਆ।
ਉਨ੍ਹਾਂ ਨੇ ਮਹਿਲਾ ਬੰਦੀਆਂ ਦੇ ਬੱਚਿਆਂ ਨੂੰ ਤੋਹਫੇ ਵੀ ਵੰਡੇ। ਇਸ ਮੌਕੇ ਚੇਅਰਮੈਨ ਬਾਲ ਕਮਿਸ਼ਨ ਕੰਵਰਦੀਪ ਸਿੰਘ ਵੱਲੋਂ ਮਹਿਲਾ ਬੰਦੀਆਂ ਦੇ ਬੱਚਿਆਂ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਬੱਚਿਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇ।
ਦੋਵਾਂ ਨੇ ਜੇਲ੍ਹ ਵਿਖੇ ਮੌਜੂਦ ਹਸਪਤਾਲ, ਰਸੋਈ, ਲਾਇਬ੍ਰੇਰੀ ਅਤੇ ਵੱਖ-ਵੱਖ ਬੈਰਕਾਂ ਦਾ ਦੌਰਾ ਕਰ ਕੇ ਉਨ੍ਹਾਂ ਦੀ ਸਮੀਖਿਆ ਕੀਤੀ। ਲੰਗਰ ਹਾਲ ਵਿਚ ਕੈਦੀਆਂ ਲਈ ਬਣੇ ਹੋਏ ਭੋਜਨ ਨੂੰ ਖਾ ਕੇ ਉਸ ਦੀ ਸਮੀਖਿਆ ਵੀ ਕੀਤੀ ਅਤੇ ਸੰਤੁਸ਼ਟੀ ਪ੍ਰਗਟਾਈ। ਇਸ ਮਗਰੋਂ ਸ੍ਰੀਮਤੀ ਗਿੱਲ ਅਤੇ ਕੰਵਰਦੀਪ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ।

Advertisement

Advertisement
Advertisement