ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਣਕ ਦੀ ਚੁਕਾਈ ਕਰਵਾਉਣ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਪਹਿਲੇ ਨੰਬਰ ’ਤੇ

07:45 AM Apr 26, 2024 IST

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 25 ਅਪਰੈਲ
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਅਜੇ ਸ਼ੁਰੂਆਤੀ ਦੌਰ ਵਿੱਚ ਹੀ ਹੈ, ਪਰ ਫ਼ਸਲ ਦੀ ਚੁਕਾਈ ਖਰੀਦ ਦੇ ਨਾਲ ਹੀ ਹੋਣ ਲੱਗੀ ਹੈ, ਜਿਸ ਸਦਕਾ ਅੰਮ੍ਰਿਤਸਰ ਕਣਕ ਦੀ ਖਰੀਦ ਦੇ 72 ਘੰਟਿਆਂ ਵਿੱਚ ਮੰਡੀਆਂ ਤੋਂ ਚੁਕਾਈ ਕਰਨ ’ਚ ਰਾਜ ਭਰ ਵਿੱਚ ਸਭ ਤੋਂ ਅੱਗੇ ਹੈ। ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪੰਜਾਬ ਭਰ ਵਿੱਚ 72 ਘੰਟਿਆਂ ਅੰਦਰ ਕਣਕ ਦੀ ਚੁਕਾਈ ਔਸਤਨ 69.85 ਫੀਸਦੀ ਦੀ ਦਰ ਨਾਲ ਹੋ ਰਹੀ ਹੈ, ਜਦਕਿ ਅੰਮ੍ਰਿਤਸਰ ਵਿੱਚ ਇਹ ਅੰਕੜਾ 502.53 ਫੀਸਦੀ ਹੈ, ਜੋ ਕਿ ਰਾਜ ਦੀ ਔਸਤ ਨਾਲੋਂ ਕਰੀਬ ਸਾਢੇ ਸੱਤ ਗੁਣਾ ਵੱਧ ਹੈ। ਸਿਵਲ ਸਪਲਾਈ ਕੰਟਰੋਲਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਕਣਕ ਦੀ ਆਮਦ ਪੂਰੇ ਰਾਜ ਵਿਚ ਸਭ ਤੋਂ ਦੇਰੀ ਨਾਲ ਸ਼ੁਰੂ ਹੁੰਦੀ ਹੈ, ਪਰ ਤਿਆਰੀ ਰਾਜ ਦੇ ਬਰਾਬਰ ਹੀ ਸੀ, ਜਿਸ ਸਦਕਾ ਮੰਡੀਆਂ ਵਿੱਚੋਂ ਕਣਕ ਦੀ ਚੁਕਾਈ ਨਾਲੋ-ਨਾਲ ਹੋ ਰਹੀ ਹੈ। ਉਨਾਂ ਕਿਹਾ ਕਿ 24 ਅਪਰੈਲ ਤੱਕ ਜ਼ਿਲ੍ਹੇ ਭਰ ਵਿੱਚ 71394 ਮੀਟਰਿਕ ਟਨ ਕਣਕ ਸਰਕਾਰੀ ਏਜੰਸੀਆਂ ਨੇ ਖਰੀਦੀ ਸੀ, ਜਿਸ ਵਿੱਚੋਂ 72 ਘੰਟਿਆਂ ਦੇ ਦਿੱਤੇ ਟੀਚੇ ਮੁਤਾਬਕ ਕੇਵਲ 3647 ਮੀਟਰਿਕ ਟਨ ਹੀ ਚੁੱਕਣੀ ਜ਼ਰੂਰੀ ਸੀ, ਪਰ ਚੰਗੀ ਮਿਹਨਤ ਸਦਕਾ 18327 ਮੀਟਰਿਕ ਟਨ ਕਣਕ ਮੰਡੀਆਂ ਵਿੱਚੋਂ ਚੁੱਕ ਕੇ ਗੁਦਾਮਾਂ ਵਿੱਚ ਭੰਡਾਰ ਕਰਵਾ ਦਿੱਤੀ ਗਈ।

Advertisement

Advertisement
Advertisement