ਅੰਮ੍ਰਿਤਸਰ: ਬੀਐੱਸਐੱਫ ਨੇ ਪਿੰਡ ਮੋਦੇ ’ਚ ਪਾਕਿਸਤਾਨੀ ਡਰੋਨ ਵੱਲੋਂ ਸੁੱਟੀ 565 ਗ੍ਰਾਮ ਹੈਰੋਇਨ ਬਰਾਮਦ ਕੀਤੀ
12:21 PM Nov 21, 2023 IST
ਅੰਮ੍ਰਿਤਸਰ, 21 ਨਵੰਬਰ
ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਦੇ ਥਾਣਾ ਘਰਿੰਡਾ ਅਧੀਨ ਸਰਹੱਦੀ ਪਿੰਡ ਮੋਦੇ (ਨਜ਼ਦੀਕ ਅਟਾਰੀ) ਤੋਂ ਬੀਐੱਸਐੱਫ ਨੇ ਪਾਕਿਸਤਾਨੀ ਡਰੋਨ ਵੱਲੋਂ ਸੁੱਟੀ 565 ਗ੍ਰਾਮ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪਾਕਿਸਤਾਨ ਵਲੋਂ ਬੀਤੀ ਰਾਤ ਡਰੋਨ ਰਾਹੀਂ ਭਾਰਤੀ ਖੇਤਰ ਅੰਦਰ ਸੁੱਟੀ ਹੈਰੋਇਨ ਬਾਰੇ ਬੀਐੱਸਐੱਫ ਅਤੇ ਪੁਲੀਸ ਨੂੰ ਸੂਹ ਮਿਲੀ। ਇਸ 'ਤੇ ਕਾਰਵਾਈ ਕਰਦਿਆਂ ਅੱਜ ਸਵੇਰੇ ਪਿੰਡ ਮੋਦੇ ਦੀ ਤਲਾਸ਼ੀ ਲੈਂਦਿਆਂ ਪਾਕਿਸਤਾਨੀ ਤਸਕਰਾਂ ਵਲੋਂ ਡਰੋਨ ਰਾਹੀਂ ਸੁੱਟਿਆ ਪੀਲਾ ਪਲਾਸਟਿਕ ਦਾ ਲਿਫਾਫਾ, ਜਿਸ ਵਿਚ ਹੈਰੋਇਨ ਸੀ, ਨੂੰ ਬਰਾਮਦ ਕੀਤਾ।
Advertisement
Advertisement