ਅੰਮ੍ਰਿਤਸਰ: ਕਰੋਨਾ ਦੇ 42 ਨਵੇਂ ਮਾਮਲੇ; ਇਕ ਮੌਤ
ਜਗਤਾਰ ਲਾਂਬਾ
ਅੰਮ੍ਰਿਤਸਰ, 26 ਜੁਲਾਈ
ਜ਼ਿਲ੍ਹੇ ਵਿੱਚ ਅੱਜ 42 ਹੋਰ ਨਵੇਂ ਕਰੋਨਾ ਪਾਜ਼ੇਟਿਵ ਕੇਸ ਆਏ ਹਨ ਅਤੇ ਇਕ ਕਰੋਨਾ ਪੀੜਤ ਦੀ ਮੌਤ ਹੋਈ ਹੈ। ਸਿਹਤ ਵਿਭਾਗ ਮੁਤਾਬਕ ਅੱਜ ਕਰੋਨਾ ਕਾਰਨ 78 ਵਰ੍ਹਿਆਂ ਦੇ ਗੋਬਿੰਦ ਰਾਮ ਦੀ ਮੌਤ ਹੋ ਗਈ ਹੈ। ਉਹ ਕਟੜਾ ਦੂਲੋ ਦੇ ਬਜ਼ਾਰ ਬਘੀਆਂ ਦੇ ਵਾਸੀ ਸਨ ਅਤੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਸੀ। ਇਸ ਮੌਤ ਨਾਲ ਜ਼ਿਲ੍ਹੇ ਵਿਚ ਕਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ ਵਧ ਕੇ 67 ਹੋ ਗਿਆ ਹੈ। ਅੱਜ ਆਏ ਨਵੇਂ 42 ਕਰੋਨਾ ਕੇਸਾਂ ਵਿੱਚੋਂ 3 ਵੇਰਕਾ , ਦੋ ਸੁੰਦਰ ਨਗਰ, ਇਕ ਰਾਮ ਬਾਗ ਚੌਂਕ, ਇਕ ਸ਼ਹੀਦ ਊਧਮ ਸਿੰਘ ਨਗਰ, ਇਕ ਰਣਜੀਤ ਐਵੀਨਿਊ, ਇਕ ਕਟੜਾ ਦੂਲੋ, ਇਕ ਮਿਲਾਪ ਐਵੀਨਿਊ, ਇਕ ਗੋਪਾਲ ਨਗਰ, ਇਕ ਰੇਲਵੇ ਸਟੇਸ਼ਨ, ਇਕ ਗੁਰੂ ਬਜ਼ਾਰ, ਇਕ ਹਾਊਸਿੰਗ ਬੋਰਡ ਕਲੋਨੀ, ਇਕ ਖੰਡਵਾਲਾ, ਇਕ ਡੀਆਰ ਇਨਕਵਲੇਵ, ਇਕ ਗੰਡਾ ਸਿੰਘ ਕਲੋਨੀ, ਇਕ ਸ਼ਰੀਫਪੁਰਾ, ਇਕ ਨਿਊ ਕੋਟ ਆਤਮਾ ਰਾਮ, ਇਕ ਉਤਮ ਨਗਰ, ਇਕ ਕੋਟ ਭਗਤ ਸਿੰਘ, ਇਕ ਪਿੰਡ ਮਹਿੰਦੀਪੁਰਾ, ਇਕ ਸੰਗਤਪੁਰਾ, ਇਕ ਅਜੈਬਵਾਲੀ, ਇਕ ਬਾਬਾ ਬਕਾਲਾ, ਇਕ ਚਾਂਦ ਐਵੀਨਿਊ, ਥਾਣਾ ਬੀ ਡਿਵੀਜਨ ਤੋਂ ਤਿੰਨ, ਇਕ ਕੇਂਦਰੀ ਜੇਲ ਤੋਂ, ਦੋ ਪਵਨ ਨਗਰ, ਦੋ ਸ਼ਿਵਾਲਾ ਕਲੋਨੀ, ਤਿੰਨ ਮੁਸਤਫਾਬਾਦ, ਦੋ ਬਾਬਾ ਬਕਾਲਾ, ਇਕ ਚਮਰੰਗ ਰੋਡ, ਇਕ ਨਿਊ ਅੰਮ੍ਰਿਤਸਰ ਅਤੇ ਇਕ ਚਾਂਦ ਐਵੀਨਿਊ ਨਾਲ ਸਬੰਧਤ ਹੈ।