ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਮ੍ਰਿਤਪਾਲ ਨੇ ਰੋਹਿਤ ਨੂੰ ਦਿੱਤਾ ਸੀ ਦੁੱਗਣੀ ਮਜ਼ਦੂਰੀ ਦਾ ਲਾਲਚ

07:13 AM Feb 10, 2024 IST
ਪਿੰਡ ਚਮਿਆਰੀ ’ਚ ਮ੍ਰਿਤਕ ਰੋਹਿਤ (ਇਨਸੈੱਟ) ਦੇ ਮਾਪੇ ਵਿਰਲਾਪ ਕਰਦੇ ਹੋਏ।

ਜਗਤਾਰ ਸਿੰਘ ਲਾਂਬਾ/ਸੁਖਦੇਵ ਸਿੰਘ
ਅੰਮ੍ਰਿਤਸਰ/ਅਜਨਾਲਾ, 9 ਫਰਵਰੀ
ਦੁੱਗਣੀ ਮਜ਼ਦੂਰੀ ਦਾ ਲਾਲਚ ਅਤੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਵਧੀਆ ਕਰਨ ਤਹਿਤ ਰੋਹਿਤ ਮਸੀਹ (21) ਅੰਮ੍ਰਿਤਪਾਲ ਸਿੰਘ (27) ਦੇ ਨਾਲ ਨੌਕਰੀ ਲਈ ਪੰਜਾਬ ਛੱਡ ਕੇ ਜੰਮੂ-ਕਸ਼ਮੀਰ ਚਲੇ ਗਿਆ ਸੀ। ਬੁੱਧਵਾਰ ਨੂੰ ਜਦੋਂ ਉਹ ਸ੍ਰੀਨਗਰ ਦੇ ਸ਼ਹੀਦ ਗੰਜ ਇਲਾਕੇ ਵਿੱਚ ਕੰਮ ਤੋਂ ਵਾਪਸ ਆ ਰਹੇ ਸਨ ਤਾਂ ਅਤਿਵਾਦੀਆਂ ਨੇ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਹਲਾਕ ਕਰ ਦਿੱਤਾ। ਰੋਹਿਤ ਦੀ ਲਾਸ਼ ਲੰਘੀ ਰਾਤ ਕਰੀਬ 1.30 ਵਜੇ ਪਿੰਡ ਚਮਿਆਰੀ ਪਹੁੰਚੀ ਸੀ। ਅੱਜ ਲਾਸ਼ ਦਫਨਾ ਦਿੱਤੀ ਗਈ।
ਰੋਹਿਤ ਮਸੀਹ ਦੇ ਕਸ਼ਮੀਰ ਘਾਟੀ ਜਾਣ ਦਾ ਉਸ ਦੇ ਪਰਿਵਾਰ ਨੂੰ ਮਗਰੋਂ ਪਤਾ ਲੱਗਿਆ। ਮ੍ਰਿਤਕ ਦੇ ਪਿਤਾ ਪ੍ਰੇਮ ਮਸੀਹ ਨੇ ਕਿਹਾ ਕਿ ਜੇ ਉਸ ਨੂੰ ਪਹਿਲਾਂ ਪਤਾ ਲਗ ਜਾਂਦਾ ਤਾਂ ਉਹ ਰੋਹਿਤ ਨੂੰ ਕਸ਼ਮੀਰ ਘਾਟੀ ਜਾਣ ਦੀ ਆਗਿਆ ਕਦੇ ਨਾ ਦਿੰਦਾ ਕਿਉਂਕਿ ਉਹ ਪਰਿਵਾਰ ਦਾ ਇਕਲੌਤਾ ਸਹਾਰਾ ਸੀ। ਬਾਰ੍ਹਵੀਂ ਪਾਸ ਕਰਕੇ ਉਹ ਦਿਹਾੜੀ ਦਾ ਕੰਮ ਕਰ ਰਿਹਾ ਸੀ। ਉਸ ਦਾ ਪਿਤਾ ਵੀ ਮਜ਼ਦੂਰ ਹੈ ਜਦਕਿ ਮਾਂ ਆਸ਼ਾ ਮਸੀਹ ਘਰੇਲੂ ਨੌਕਰ ਵਜੋਂ ਕੰਮ ਕਰਦੀ ਹੈ। ਉਸ ਦੀ ਭੈਣ ਸਥਾਨਕ ਸਰਕਾਰੀ ਸਕੂਲ ਵਿੱਚ ਬਾਰ੍ਹਵੀਂ ਦੀ ਵਿਦਿਆਰਥਣ ਹੈ।
ਅੰਮ੍ਰਿਤਪਾਲ ਸਿੰਘ ਅਤੇ ਰੋਹਿਤ ਦੋਵੇਂ ਪਿੰਡ ਚਮਿਆਰੀ ਦੇ ਵਾਸੀ ਸਨ। ਦੋਵਾਂ ਦਾ ਘਰ ਇੱਕ ਗਲੀ ਛੱਡ ਕੇ ਹੈ। ਮ੍ਰਿਤਕ ਦੇ ਚਾਚਾ ਜਗਦੀਪ ਮਸੀਹ ਨੇ ਕਿਹਾ ਕਿ ਉਸ ਦੀ ਮੌਤ ਨੇ ਪਰਿਵਾਰ ਨੂੰ ਬੇਸਹਾਰਾ ਕਰ ਦਿੱਤਾ ਹੈ। ਉਧਰ, ਅੰਮ੍ਰਿਤਪਾਲ, ਇੱਕ ਤਰਖਾਣ ਵਜੋਂ ਪਿਛਲੇ ਦੋ ਸਾਲਾਂ ਤੋਂ ਕਸ਼ਮੀਰ ਵਿੱਚ ਸੀ। ਉਸ ਨੇ ਕਿਹਾ ਕਿ ਅੰਮ੍ਰਿਤਪਾਲ ਨੇ ਰੋਹਿਤ ਨੂੰ ਦੱਸਿਆ ਸੀ ਕਿ ਉਹ ਇੱਥੇ ਦਿਹਾੜੀ ਵਜੋਂ 500 ਰੁਪਏ ਕਮਾਉਂਦਾ ਸੀ ਪਰ ਕਸ਼ਮੀਰ ਵਿੱਚ ਉਸ ਨੂੰ ਦੁੱਗਣਾ ਮਿਲ ਰਿਹਾ। ਇਸ ਕਾਰਨ ਉਹ ਵਧੇਰੇ ਕਮਾਉਣ ਦੇ ਲਾਲਚ ਵਿੱਚ ਆ ਗਿਆ। ਬਿਨਾਂ ਪਲੱਸਤਰ ਦੇ ਕਮਰਿਆਂ ਦੇ ਘਰ ਵਿੱਚ ਉਸ ਦੀ ਮਾਂ ਆਸ਼ਾ ਮਸੀਹ ਨਾਲ ਪਿੰਡ ਦੀਆਂ ਔਰਤਾਂ ਦੁਖ ਸਾਂਝਾ ਕਰ ਰਹੀਆਂ ਸਨ। ਘਰ ਦੀ ਹਾਲਤ ਪਰਿਵਾਰ ਦੀ ਆਰਥਿਕ ਸਥਿਤੀ ਬਿਆਨ ਰਹੀ ਸੀ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਦੀ ਗਰਦਨ ਵਿੱਚ ਗੋਲੀ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦਕਿ ਰੋਹਿਤ ਦੇ ਢਿੱਡ ਅਤੇ ਪੱਟ ’ਤੇ ਗੋਲੀਆਂ ਲੱਗੀਆਂ ਸਨ। ਵੀਰਵਾਰ ਸਵੇਰੇ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ। ਅੰਮ੍ਰਿਤਪਾਲ ਸੱਤ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਉਸ ਦੇ ਪਰਿਵਾਰ ਨੇ ਮ੍ਰਿਤਕ ਦੀ ਭੈਣ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਉਧਰ, ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਪੀੜਤ ਪਰਿਵਾਰਾਂ ਕੋਲ ਪਹੁੰਚ ਕੇ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ ਹੈ।

Advertisement

Advertisement