For the best experience, open
https://m.punjabitribuneonline.com
on your mobile browser.
Advertisement

ਪਾਣੀਆਂ ਦਾ ਰਾਖਾ ਹੈ ਅਮਰਿੰਦਰ ਪਰਿਵਾਰ: ਹਰਪਾਲਪੁਰ

08:42 AM May 25, 2024 IST
ਪਾਣੀਆਂ ਦਾ ਰਾਖਾ ਹੈ ਅਮਰਿੰਦਰ ਪਰਿਵਾਰ  ਹਰਪਾਲਪੁਰ
Advertisement

ਘਨੌਰ:

Advertisement

ਪੰਜਾਬ ਖਾਦੀ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਜੂਨ ਮਹੀਨੇ ਵਿੱਚ ਕਾਂਗਰਸ ਨੇ ਦਰਬਾਰ ਸਾਹਿਬ ’ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ, ਉਸ ਸਮੇਂ ਕੈਪਟਨ ਅਮਿੰਰਦਰ ਸਿੰਘ ਨੇ ਨਾ ਸਿਰਫ਼ ਪਟਿਆਲਾ ਦੇ ਸੰਸਦ ਮੈਂਬਰ ਵਜੋਂ ਅਸਤੀਫ਼ਾ ਦਿੱਤਾ, ਬਲਕਿ ਕਾਂਗਰਸ ਵੀ ਛੱਡ ਦਿੱਤੀ ਸੀ। ਇਸ ਤੋਂ ਇਲਾਵਾ ਉਨ੍ਹਾ ਨੇ ਮੁੱਖ ਮੰਤਰੀ ਹੁੰਦਿਆਂ ਆਪਣੀ ਕੁਰਸੀ ਦਾਅ ’ਤੇ ਲਾ ਕੇ ਪੰਜਾਬ ਦੇ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰਨ ਸਬੰਧੀ ਵਿਧਾਨ ਸਭਾ ’ਚ ਐਕਟ ਪਾਸ ਕੀਤਾ, ਜੋ ਪੰਜਾਬ ਦੇ ਕਿਸਾਨਾ ਦੇ ਹੱਕ ‘ਚ ਕੀਤੀ ਗਈ ਵੱਡੀ ਤੇ ਇਤਿਹਾਸਕ ਕਾਰਵਾਈ ਰਹੀ। ਇੱਥੇ ਜਾਰੀ ਇੱਕ ਬਿਆਨ ਰਾਹੀਂ ਉਨ੍ਹਾਂ ਹੋਰ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਉਣ ’ਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ। ਹਰਪਾਲਪੁਰ ਨੇ ਵੋਟਰਾਂ ਨੂੰ ਪ੍ਰਨੀਤ ਕੌਰ ਦੇ ਪੱਖ ’ਚ ਭੁਗਤਨ ਦੀ ਅਪੀਲ ਕੀਤੀ। -ਖੇਤਰੀ ਪ੍ਰਤੀਨਿਧ

Advertisement
Author Image

joginder kumar

View all posts

Advertisement
Advertisement
×