ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਮਕਿਊ-9ਬੀ ਡਰੋਨ ਨਾਲ ਭਾਰਤ ਦੀ ਸਾਗਰੀ ਸੁਰੱਖਿਆ ਵਧੇਗੀ: ਅਮਰੀਕਾ

06:58 AM Feb 07, 2024 IST

ਵਾਸ਼ਿੰਗਟਨ, 6 ਫਰਵਰੀ
ਅਮਰੀਕਾ ਦਾ ਕਹਿਣਾ ਹੈ ਕਿ ਕਰੀਬ 4 ਅਰਬ ਅਮਰੀਕੀ ਡਾਲਰ ਦੀ ਲਾਗਤ ਨਾਲ 31 ਐੱਮਕਿਊ9-ਬੀ ਹਥਿਆਰਬੰਦ ਡਰੋਨਾਂ ਦੀ ਵਿਕਰੀ ਨਾਲ ਭਾਰਤ ਦੀ ਸਾਗਰੀ ਸੁਰੱਖਿਆ ਤੇ ਸਮੁੰਦਰੀ ਖੇਤਰ ਜਾਗਰੂਕਤਾ ਸਮਰੱਥਾ (ਐੱਮਡੀਏ) ਵਿੱਚ ਵਾਧਾ ਹੋਵੇਗਾ। ਅਮਰੀਕਾ ਨੇ ਪਿਛਲੇ ਹਫਤੇ 3.99 ਅਰਬ ਅਮਰੀਕੀ ਡਾਲਰ ਦੀ ਅਨੁਮਾਨਿਤ ਲਾਗਤ ਨਾਲ ਭਾਰਤ ਨੂੰ 31 ਐੱਮਕਿਊ-9ਬੀ ਹਥਿਆਰਬੰਦ ਡਰੋਨ ਵੇਚਣ ਦੀ ਮਨਜ਼ੂਰੀ ਦਿੱਤੀ ਸੀ। ਇਨ੍ਹਾਂ ਡਰੋਨਾਂ ਦੀ ਖਰੀਦ ਨਾਲ ਸਾਗਰੀ ਮਾਰਗਾਂ ਵਿੱਚ ਮਾਨਵ ਰਹਿਤ ਨਿਗਰਾਨੀ ਤੇ ਟੋਹੀ ਗਸ਼ਤ ਜ਼ਰੀਏ ਮੌਜੂਦਾ ਤੇ ਭਵਿੱਖ ਦੇ ਖਤਰਿਆਂ ਨਾਲ ਨਜਿੱਠਣ ਦੀ ਭਾਰਤ ਦੀ ਸਮਰੱਥਾ ਵਧੇਗੀ। ਇਸ ਡਰੋਨ ਖਰੀਦ ਸੌਦੇ ਦਾ ਐਲਾਨ ਜੂਨ 2023 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਿਹਾਸਕ ਫੇਰੀ ਦੌਰਾਨ ਕੀਤਾ ਗਿਆ ਸੀ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਉਪ ਤਰਜਮਾਨ ਵੇਦਾਂਤ ਪਟੇਲ ਨੇ ਆਪਣੀ ਨਿਯਮਤ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ, ‘‘ਸਾਡਾ ਮੰਨਣਾ ਹੈ ਕਿ ਇਸ ਵਿਕਰੀ ਨਾਲ ਭਾਰਤ ਦੀ ਸਾਗਰੀ ਸੁਰੱਖਿਆ ਤੇ ਸਮੁੰਦਰੀ ਖੇਤਰ ਜਾਗਰੂਕਤਾ ਸਮਰੱਥਾ ਵਧੇਗੀ।’’ ਪਟੇਲ ਨੇ ਕਿਹਾ, ‘‘ਇਹ (ਸੌਦਾ) ਭਾਰਤ ਨੂੰ ਇਨ੍ਹਾਂ ਡਰੋਨਾਂ ਦੀ ਮੁਕੰਮਲ ਮਾਲਕੀ ਪ੍ਰਦਾਨ ਕਰਦਾ ਹੈ ਤੇ ਅਸੀਂ ਇਸ ਖੇਤਰ ਵਿੱਚ ਆਪਣੇ ਭਾਰਤੀ ਭਾਈਵਾਲਾਂ ਨਾਲ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਜਾਰੀ ਰੱਖਾਂਗੇ।’’ -ਪੀਟੀਆਈ

Advertisement

Advertisement