ਐਮਪੌਕਸ ਦੇ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਮਿਲੀ
07:09 AM Sep 24, 2024 IST
Advertisement
ਨਵੀਂ ਦਿੱਲੀ (ਪੱਤਰ ਪ੍ਰੇਰਕ):
Advertisement
ਇਥੇ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਹਸਪਤਾਲ ’ਚ ਦਾਖ਼ਲ ਹੋਏ ਐਮਪੌਕਸ ਦੇ ਇਕ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ ਹੈ। 26 ਸਾਲਾ ਮਰੀਜ਼ ਜੋ ਕਿ ਕਰੀਬ 12 ਦਿਨਾਂ ਤੋਂ ਐਮਪੌਕਸ ਬਿਮਾਰੀ ਲਈ ਬਣਾਏ ਵਿਸ਼ੇਸ਼ ਵਾਰਡ ਵਿੱਚ ਦਾਖ਼ਲ ਸੀ, ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹਸਪਤਾਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਐਮਪੌਕਸ ਦੇ ਇਸ ਮਰੀਜ਼ ਨੂੰ 21 ਸਤੰਬਰ ਨੂੰ ਛੁੱਟੀ ਦਿੱਤੀ ਗਈ ਸੀ। ਹਰਿਆਣਾ ਦੇ ਹਿਸਾਰ ਦੇ ਰਹਿਣ ਵਾਲੇ ਇਸ 26 ਸਾਲਾ ਮਰੀਜ਼ ਨੂੰ 8 ਸਤੰਬਰ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
Advertisement
Advertisement