ਬੋਹਾ ਦੇ ਛੱਪੜ ਦੇ ਨਵੀਨੀਕਰਨ ਲਈ ਰਾਸ਼ੀ ਮਨਜ਼ੂਰ
08:38 AM Sep 04, 2024 IST
ਪੱਤਰ ਪ੍ਰੇਰਕ
ਬੋਹਾ, 3 ਸਤੰਬਰ
ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਆਖਿਆ ਕਿ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਬੋਹਾ ਬੱਸ ਸਟੈਂਡ ਨੇੜਲੇ ਛੱਪੜ ਦੇ ਨਵੀਨੀਕਰਨ ਕਰਨ ਲਈ ਇੱਕ ਕਰੋੜ ਅੱਠ ਲੱਖ ਛੇ ਹੱਤਰ ਹਜ਼ਾਰ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੱਥੇ ਇੱਕ ਸ਼ਾਨਦਾਰ ਪਾਰਕ ਬਣਾਇਆ ਵੀ ਜਾਵੇਗਾ। ਉਨ੍ਹਾਂ ਦੱਸਿਆ ਕਿ ਛੱਪੜ ਦਾ ਪਾਣੀ ਸਾਫ ਕਰਨ ਲਈ ਸਿਸਟਮ ਵੀ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤਰ ਦੇ ਸਾਰੇ ਪਿੰਡਾਂ ਤੇ ਸ਼ਹਿਰਾਂ ਦਾ ਵਿਕਾਸ ਉਨ੍ਹਾਂ ਦੇ ਏਜੰਡੇ ’ਤੇ ਹੈ ਤੇ ਉਹ ਆਪਣੇ ਵੱਲੋਂ ਖੇਤਰ ਨੂੰ ਤਰੱਕੀ ਦੀਆਂ ਲੀਹਾਂ ’ਤੇ ਲਿਜਾਣ ਲਈ ਯਤਨ ਜਾਰੀ ਰਹਿਣਗੇ।
Advertisement
Advertisement