ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਮਿਤਾਭ ਨੇ ਜਯਾ ਨਾਲ ਸ਼ੂਟਿੰਗ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ

07:06 AM Sep 08, 2023 IST

ਮੁੰਬਈ: ਉੱਘੇ ਅਦਾਕਾਰ ਅਮਿਤਾਭ ਬੱਚਨ ਨੇ ਹਾਲ ਹੀ ਵਿੱਚ ਆਪਣੀ ਪਤਨੀ ਜਯਾ ਬੱਚਨ ਨਾਲ ਇੱਕ ਵਿਗਿਆਪਨ ਦੀ ਸ਼ੂਟਿੰਗ ਵੇਲੇ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰ ਵੱਲੋਂ ਆਪਣੇ ਬਲਾਗ ’ਤੇ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਵਿੱਚ ਸ਼ੂਟਿੰਗ ਦੌਰਾਨ ਉਹ ਆਪਣੀ ਪਤਨੀ ਨਾਲ ਕੁਰਸੀਆਂ ’ਤੇ ਬੈਠੇ ਹਨ। ਅਮਿਤਾਭ ਨੇ ਕਿਹਾ, ‘...ਤੇ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ... ਪਤੀ-ਪਤਨੀ ਦੋਵੇਂ ਸੈੱਟ ’ਤੇ ਮੌਜੂਦ... ਇੱਕ ਵਿਗਿਆਪਨ ਲਈ... ਤੇ ਹਰ ਵਾਰ ਵਾਂਗ ਕੈਮਰਾ, ਰੋਲ, ਐਕਸ਼ਨ ਦੀਆਂ ਤਿਆਰੀਆਂ ਜਾਰੀ..!’ ਇਹ ਵਿਗਿਆਪਨ ਕਿਸੇ ਗਹਿਣੇ ਬਣਾਉਣ ਵਾਲੀ ਕੰਪਨੀ ਦਾ ਲੱਗ ਰਿਹਾ ਹੈ ਕਿਉਂਕਿ ਜਿਨ੍ਹਾਂ ਕੁਰਸੀਆਂ ’ਤੇ ਦੋਵੇਂ ਅਦਾਕਾਰ ਬੈਠੇ ਹਨ, ਉਨ੍ਹਾਂ ’ਤੇ ਉਨ੍ਹਾਂ ਦੇ ਨਾਂ ਸਮੇਤ ਕੰਪਨੀ ਦਾ ਨਾਂ ਵੀ ਲਿਖਿਆ ਹੋਇਆ ਹੈ। ਅਮਿਤਾਭ ਨੇ ਆਪਣੇ ਬਲੌਗ ’ਚ ਕਿਹਾ, ‘ਇਨ੍ਹਾਂ ਸਭ ਤੋਂ ਉੱਪਰ ਹੈ ਸੰਗੀਤ...ਤੇ ਸਾਨੂੰ ਦੱਸਦਾ ਹੈ ਕਿ ਸੰਗੀਤ ਦੀ ਧੁਨ ਸਭ ਤੋਂ ਉੱਤਮ ਹੈ... ਸੰਗੀਤ ਦੀ ਆਵਾਜ਼... ਰਵਾਇਤਾਂ ਦੀ ਆਵਾਜ਼... ਨਾਪਸੰਦਗੀ ਦੀ ਆਵਾਜ਼... ਮਦਦ ਦੀ ਆਵਾਜ਼ ਤੇ ਹੋਰ ਅਜਿਹੀਆਂ ਹੀ ਹੋਰ ਕਈ ਮਨੁੱਖੀ ਆਵਾਜ਼ਾਂ... ਸਵੇਰ ਦੇ 4.30 ਵੱਜੇ ਹਨ ਤੇ ਸੂਰਜ ਚੜ੍ਹਨ ਦੀ ਉਡੀਕ ਕੀਤੀ ਜਾ ਰਹੀ ਹੈ... ਆਪ ਸਭ ਨੂੰ ਜਨਮਅਸ਼ਟਮੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।’’ -ਆਈਏਐੱਨਐੱਸ

Advertisement

Advertisement