ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਮਿਤਾਭ ਬੱਚਨ ਨੇ ਪੁਰਾਣੇ ਦਨਿ ਯਾਦ ਕੀਤੇ

06:57 AM Jul 19, 2023 IST

ਮੁੰਬਈ: ਬੌਲੀਵੁਡ ਸੁਪਰਸਟਾਰ ਅਮਿਤਾਭ ਬੱਚਨ ਨੇ ਪੁਰਾਣੇ ਚੰਗੇ ਦਨਿਾਂ ਨੂੰ ਯਾਦ ਕਰਦਿਆਂ ਆਪਣੀ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਬਿੱਗ ਬੀ ਨੇ ਅੱਜ ਇੰਸਟਾਗ੍ਰਾਮ ’ਤੇ ਤਸਵੀਰ ਪੋਸਟ ਕਰਦਿਆਂ ਉਸ ਦੀ ਕੈਪਸ਼ਨ ’ਚ ਲਿਖਿਆ, ‘’ਅੱਛੇ ਦਨਿ ਥੇ ਯਾਰ!! ਇਸ ਤਸਵੀਰ ਵਿੱਚ ਅਮਿਤਾਭ ਚਿੱਟੀ ਕਮੀਜ਼ ਅਤੇ ਕਾਲੇ ਚਮੜੇ ਦੀ ਜੈਕੇਟ ਤੇ ਡੈਨਿਮ ਪੈਂਟ ਵਿਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸੁਪਰਸਟਾਰ ਨੇ ਲੰਬੇ ਭੂਰੇ ਬੂਟ ਅਤੇ ਕਾਲੀਆਂ ਐਨਕਾਂ ਲਾਈਆਂ ਹੋਈਆਂ ਹਨ। ਇਸ ਤਸਵੀਰ ਵਿਚ ਉਸ ਦੇ ਹੱਥ ਕੈਮਰਾ ਵੀ ਹੈ। ਇਹ ਤਸਵੀਰ ਸਾਂਝੀ ਕਰਨ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ਨੇ ਦਿਲ ਤੇ ਫਾਇਰ ਦੀਆਂ ਇਮੋਜੀ ਨਾਲ ਪਿਆਰ ਜ਼ਾਹਿਰ ਕੀਤਾ ਹੈ। ਇਕ ਪ੍ਰਸੰਸਕ ਨੇ ਲਿਖਿਆ, ‘ਤੁਸੀਂ ਹਾਲੇ ਵੀ ਜਵਾਨ ਹੋ।’ ਇਕ ਹੋਰ ਪ੍ਰਸ਼ੰਸਕ ਨੇ ਟਿੱਪਣੀ ਕੀਤੀ, ‘‘ਐਵਰਗਰੀਨ ਹੈਂਡਸਮ।’ ਬਿੱਗ ਬੀ ਨੂੰ ਆਖ਼ਰੀ ਵਾਰ ਫਿਲਮ ‘ਉਂਚਾਈ’ ਵਿੱਚ ਦੇਖਿਆ ਗਿਆ ਸੀ। ਇਸ ਫਿਲਮ ਵਿਚ ਅਨੁਪਮ ਖੇਰ, ਪਰਨਿੀਤੀ ਚੋਪੜਾ ਅਤੇ ਬੋਮਨ ਇਰਾਨੀ ਮੁੱਖ ਭੂਮਿਕਾਵਾਂ ਵਿੱਚ ਹਨ। ਸੂਰਜ ਬੜਜਾਤੀਆ ਵਲੋਂ ਨਿਰਦੇਸ਼ਿਤ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ ਸੀ। ਅਮਿਤਾਭ ਅਗਲੀ ਵਾਰ ਨਾਗ ਅਸ਼ਵਨਿ ਦੇ ਨਿਰਦੇਸ਼ਨ ’ਚ ‘ਪ੍ਰਾਜੈਕਟ ਕੇ’ ਵਿੱਚ ਨਜ਼ਰ ਆਉਣਗੇ। -ਏਐੱਨਆਈ

Advertisement

Advertisement
Tags :
ਅਮਿਤਾਭਕੀਤੇਪੁਰਾਣੇਬੱਚਨ
Advertisement