ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਜਲਸਾ’ ਦੇ ਬਾਹਰ ਆਪਣੇ ਪ੍ਰਸ਼ੰਸਕਾਂ ਨੂੰ ਮਿਲੇ ਅਮਿਤਾਬ ਬੱਚਨ

08:20 AM Apr 01, 2024 IST

ਮੁੰਬਈ: ਉੱਘੇ ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਅੱਜ ਆਪਣੇ ਬੰਗਲੇ ਦੇ ਬਾਹਰ ਇਕੱਠੇ ਹੋਏ ਪ੍ਰਸ਼ੰਸਕਾਂ ਦੇ ਰੂਬਰੂ ਹੁੰਦਿਆਂ ਇੱਕ ਤਸਵੀਰ ਸਾਂਝੀ ਕੀਤੀ ਹੈ। ਅਮਿਤਾਭ ਨੇ ‘ਐਕਸ’ ’ਤੇ ਆਪਣੇ ਮੁੰਬਈ ਸਥਿਤ ਘਰ ਦੀ ਤਸਵੀਰ ਸਾਂਝੀ ਕੀਤੀ ਹੈ ਜਿੱਥੇ ਹਰ ਐਤਵਾਰ ਉਸ ਦੇ ਪ੍ਰਸ਼ੰਸਕ ਉਸ ਦੀ ਝਲਕ ਦੇਖਣ ਆਉਂਦੇ ਹਨ। ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਤਸਵੀਰ ਵਿੱਚ ਅਮਿਤਾਭ ਨੇ ਕੈਮਰੇ ਵੱਲ ਪਿੱਠ ਕੀਤੀ ਹੋਈ ਹੈ ਅਤੇ ਉਹ ਆਪਣੇ ਬੰਗਲੇ ‘ਜਲਸਾ’ ਦੇ ਗੇਟ ਬਾਹਰ ਇਕੱਤਰ ਹੋਏ ਵੱਡੀ ਗਿਣਤੀ ਪ੍ਰਸ਼ੰਸਕਾਂ ਦਾ ਪਿਆਰ ਕਬੂਲਦੇ ਦਿਖਾਈ ਦੇ ਰਹੇ ਹਨ। ਅਮਿਤਾਭ ਨੇ ਕੁੜਤੇ ਪਜਾਮੇ ਨਾਲ ਸ਼ਾਲ ਲਿਆ ਹੋਇਆ ਹੈ ਅਤੇ ਉਹ ਹੱਥ ਹਿਲਾਉਂਦੇ ਦਿਖਾਈ ਦੇ ਰਹੇ ਹਨ। ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਆਖਿਆ, ‘‘ਜਲਸਾ ਕਾ ਦਵਾਰ’... ਉਮੀਦਾਂ ਦਾ ਐਤਵਾਰ... ਪਿਆਰ... ਸਨੇਹ ਤੇ ਹੋਰ... ਜਲਸੇ ਦੇ ਗੇਟ ’ਤੇ ਸਨੇਹ ਦਾ ਇਕੱਠ... ਇਹ ਸਾਲ 1982 ਤੋਂ ਜਾਰੀ ਹੈ... ਚਾਹੁਣ ਵਾਲਿਆਂ ਦਾ ਧੰਨਵਾਦ।’’ ਅਮਿਤਾਭ ਬੱਚਨ ਨੇ ਆਪਣੇ ਘਰ ਦੇ ਬਾਹਰ ਉਨ੍ਹਾਂ ਦੀ ਝਲਕ ਦੇਖਣ ਆਉਂਦੇ ਪ੍ਰਸ਼ੰਸਕਾਂ ਨੂੰ ਕਦੇ ਵੀ ਬਿਨਾਂ ਮਿਲੇ ਨਹੀਂ ਜਾਣ ਦਿੱਤਾ। ਜਾਣਕਾਰੀ ਅਨੁਸਾਰ ਬਿੱਗ ਬੀ ਆਪਣੀ ਆਉਣ ਵਾਲੀ ਫਿਲਮ ‘ਕਲਕੀ 2898 ਏਡੀ’ ਵਿੱਚ ਨਜ਼ਰ ਆਉਣਗੇ ਜਿਸ ਵਿੱਚ ਉਨ੍ਹਾਂ ਨਾਲ ਕਮਲ ਹਸਨ, ਪ੍ਰਭਾਸ ਤੇ ਦੀਪਿਕਾ ਪਾਦੂਕੋਣ ਵੀ ਹਨ। -ਆਈਏਐੱਨਐੱਸ

Advertisement

Advertisement
Advertisement