ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੇਬੀਸੀ-15 ਦੇ ਆਖਰੀ ਐਪੀਸੋਡ ’ਚ ਭਾਵੁਕ ਹੋਇਆ ਅਮਿਤਾਭ ਬੱਚਨ

07:00 AM Jan 01, 2024 IST

ਮੁੰਬਈ: ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਆਖਿਆ ਹੈ ਕਿ ਅਲਵਿਦਾ ਕਹਿਣਾ ਸੌਖਾ ਨਹੀਂ ਹੁੁੰਦਾ। ਉਨ੍ਹਾਂ ਨੇ ਇਹ ਗੱਲ ਕੌਨ ਬਨੇਗਾ ਕਰੋੜਪਤੀ (ਕੇਬੀਸੀ) ਦੇ 15ਵੇਂ ਸੀਜ਼ਨ ਦੇ ਆਖਰੀ ਐਪੀਸੋਡ ਮੌਕੇ ਆਖੀ ਅਤੇ ਉਦੋਂ ਉਨ੍ਹਾਂ ਦੀਆਂ ਅੱਖਾਂ ਹੰਝੂਆਂ ਨਾਲ ਨਮ ਸਨ। ਕੇਬੀਸੀ ਮੇਜ਼ਬਾਨ ਬੱਚਨ ਨੇ ਹਾਲ ਹੀ ’ਚ ਸ਼ੋਅ ਦੇ 15ਵੇਂ ਸੀਜ਼ਨ ਦੀ ਸਮਾਪਤੀ ਕੀਤੀ ਹੈ। ਸੋਨੀ ਟੀਵੀ ਦੇ ਇੰਸਟਾਗ੍ਰਾਮ ਖਾਤੇ ’ਤੇ ਸਾਂਝੀ ਕੀਤੀ ਵੀਡੀਓ ਵਿੱਚ ਅਮਿਤਾਭ ਨੇ ਕਿਹਾ, ‘‘ਦੇਵੀਓ ਅਤੇ ਸੱਜਣੋਂ, ਹੁਣ ਅਸੀਂ ਜਾ ਰਹੇ ਹਾਂ ਅਤੇ ਕੱਲ੍ਹ ਤੋਂ ਇਹ ਮੰਚ ਨਹੀਂ ਸਜੇਗਾ।’’ ਇਸ ਵੀਡੀਓ ਕਲਿਪ ’ਤੇ ਸਰੋਤਿਆਂ ਨੇ ਪਿਆਰ ਭਰੇ ਕੁਮੈਂਟ ਕੀਤੇ ਹਨ। ਸ਼ੋਅ ਦੇ ਇਸ 100ਵੇਂ ਐਪੀਸੋਡ ਨੂੰ ‘ਵਿਦਾਈ ਕਾ ਸਮਯ’ ਨਾਂ ਦਿੱਤਾ ਗਿਆ ਸੀ, ਜਿਸ ਦੀ ਮੇਜ਼ਬਾਨੀ ਕਰਨ ਪਹੁੰਚੇ ਅਮਿਤਾਭ ਬੱਚਨ ਨੇ ਸਫ਼ੈਦ ਰੰਗ ਦੀ ਕਮੀਜ਼ ਦੇ ਨਾਲ ਲਾਲ ਰੰਗ ਦਾ ਸੂਟ ਪਹਿਨਿਆ ਹੋਇਆ ਸੀ। ਇਸ ਮੌਕੇ ਉਨ੍ਹਾਂ ਕਿਹਾ, ‘‘ਵਿਦਾਇਗੀ ਵੀ ਅਜੀਬ ਹੁੰਦੀ ਹੈ। ਹੱਸਦੇ ਬੁੱਲਾਂ ਨਾਲ ਅਲਵਿਦਾ ਆਖਣ ਵਾਲਿਆਂ ਦਾ ਦਿਲ ਬਹੁਤ ਹੀ ਭਾਰਾ ਹੁੰਦਾ ਹੈ। -ਏਜੰਸੀਆਂ

Advertisement

Advertisement