ਅਮਿਤਾਭ ਨੇ ਅੱਧੀ ਰਾਤ ਕਬੂਲੀਆਂ ਜਨਮ ਦਿਨ ਦੀਆਂ ਵਧਾਈਆਂ
ਮੁੰਬਈ: ਬੌਲੀਵੁੱਡ ਦੇ ਉਘੇ ਅਦਾਕਾਰ ਅਮਿਤਾਭ ਬੱਚਨ ਅੱਜ 81 ਸਾਲ ਦੇ ਹੋ ਗਏ ਹਨ। ਇਸ ‘ਸ਼ਹਨਿਸ਼ਾਹ’ ਦਾ ਜਨਮ ਦਿਨ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ। ਹਰ ਸਾਲ ਵਾਂਗ ਪ੍ਰਸ਼ੰਸਕ ਆਪਣੇ ਮੈਗਾਸਟਾਰ ਦੀ ਇੱਕ ਝਲਕ ਪਾਉਣ ਲਈ ਉਸ ਦੇ ਬੰਗਲੇ ‘ਜਲਸਾ’ ਦੇ ਬਾਹਰ ਇਕੱਠੇ ਹੋ ਗਏ। ਬਿੱਗ ਬੀ ਨੇ ਆਪਣੇ ਜਨਮ ਦਿਨ ਦੀ ਸ਼ੁਰੂਆਤ ਅੱਧੀ ਰਾਤ ਨੂੰ ‘ਜਲਸਾ’ ਅੱਗੇ ਇਕੱਠੇ ਹੋਏ ਪ੍ਰਸ਼ੰਸਕਾਂ ਦੀਆਂ ਸ਼ੁਭਕਾਮਨਾਵਾਂ ਕਬੂਲ ਕਰ ਕੇ ਕੀਤੀ। ਉਹ ਆਪਣੇ ਪ੍ਰਸ਼ੰਸਕਾਂ ਦੇ ਸਵਾਗਤ ਵਾਸਤੇ ਕੁਝ ਸਮੇਂ ਲਈ ਘਰ ’ਚੋਂ ਬਾਹਰ ਆਏ। ਇਸ ਸਬੰਧੀ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਅਮਿਤਾਭ ਨੂੰ ਗੁਲਾਬੀ ਰੰਗ ਦੇ ਟਰੈਕ ਸੂਟ ਵਿੱਚ ਦੇਖਿਆ ਜਾ ਸਕਦਾ ਹੈ। ਉਹ ਮੁਸਕਰਾਉਂਦੇ ਹੋਏ ਆਪਣੇ ਪ੍ਰਸ਼ੰਸਕਾਂ ਦਾ ਹੱਥ ਜੋੜ ਕੇ ਧੰਨਵਾਦ ਕਰ ਰਹੇ ਹਨ ਅਤੇ ਹੱਥ ਹਿਲਾਉਂਦੇ ਨਜ਼ਰ ਆ ਰਹੇ ਹਨ। ਅਮਿਤਾਭ ਦੇ ਪਿੱਛੇ ਉਨ੍ਹਾਂ ਦੀ ਧੀ ਨਵਿਆ ਨੰਦਾ ਅਤੇ ਨੂੰਹ ਐਸ਼ਵਰਿਆ ਰਾਏ ਬੱਚਨ ਵੀ ਖੜ੍ਹੀਆਂ ਹਨ। ਬਿੱਗ ਬੀ ਦੇ ਘਰ ਦੇ ਬਾਹਰ ਖੜ੍ਹੇ ਪ੍ਰਸ਼ੰਸਕਾਂ ਨੇ ਅਦਾਕਾਰ ਦੀਆਂ ਤਸਵੀਰਾਂ ਵਾਲੀਆਂ ਟੀ-ਸ਼ਰਟਾਂ ਪਹਨਿੀਆਂ ਹੋਈਆਂ ਹਨ ਅਤੇ ਹੱਥਾਂ ਵਿੱਚ ਪੋਸਟਰ ਚੁੱਕੇ ਹੋਏ ਹਨ। ਇੱਕ ਪ੍ਰਸ਼ੰਸਕ ਅਮਿਤਾਭ ਬੱਚਨ ਦੇ ਜਨਮ ਦਿਨ ਦਾ ਕੇਕ ਕੱਟਦਾ ਨਜ਼ਰ ਆ ਰਿਹਾ ਹੈ। ‘ਬਿੱਗ ਬੀ’ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1969 ਵਿੱਚ ‘ਸਾਤ ਹਿੰਦੁਸਤਾਨੀ’ ਨਾਲ ਕੀਤੀ ਸੀ। ਉਧਰ, ਅਮਿਤਾਭ ਦੀ ਧੀ ਸ਼ਵੇਤਾ ਬੱਚਨ ਅਤੇ ਦੋਹਤੀ ਨਵਿਆ ਨਵੇਲੀ ਨੰਦਾ ਨੇ ਵੀ ਬਿੱਗ ਬੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ। -ਏਐੱਨਆਈ